Go Back
Criminal Procedure Code
Section : 157
Procedure for investigation
ਤਫ਼ਤੀਸ਼ ਕਰਨ ਦਾ ਤਰੀਕਾ
Procedure for investigation
ਤਫ਼ਤੀਸ਼ ਕਰਨ ਦਾ ਤਰੀਕਾ
(1) ਜੇਕਰ ਥਾਣੇ ਦੇ ਇੰਚਾਰਜ ਅਫ਼ਸਰ ਕੋਲ, ਮਿਲੀ ਇਤਲਾਹ ਤੇ ਜਾਂ ਹੋਰ ਤਰੀਕੇ ਨਾਲ ਸ਼ੱਕ ਕੀਤਾ ਜਾ ਸਕਦਾ ਹੈ ਕਿ ਕੋਈ ਅਜਿਹਾ ਅਪਰਾਧ ਕੀਤਾ ਗਿਆ ਹੈ ਜਿਸ ਦੀ ਤਫ਼ਤੀਸ਼ ਕਰਨ ਲਈ ਉਹ ਧਾਰਾ 156 ਅਧੀਨ ਸ਼ਕਤੀ-ਪ੍ਰਾਪਤ (empowered) ਹੈ ਤਾਂ ਉਹ ਉਸ ਅਪਰਾਧ ਦੀ ਪੁਲਿਸ ਰਿਪੋਰਟ ਉਸੇ ਸਮੇਂ ਅਜਿਹੇ ਅਪਰਾਧ ਦੀ ਸੁਣਵਾਈ ਦਾ ਕਾਨੂੰਨੀ ਅਧਿਕਾਰ ਰੱਖਣ ਵਾਲੇ ਮੈਜਿਸਟ੍ਰੇਟ ਨੂੰ ਭੇਜੇਗਾ ਅਤੇ ਮਾਮਲੇ ਦੇ ਤੱਥਾਂ ਅਤੇ ਹਾਲਾਤ ਦੀ ਤਫ਼ਤੀਸ਼ ਕਰਨ ਲਈ, ਅਤੇ ਜੇਕਰ ਜ਼ਰੂਰੀ ਹੋਵੇ, ਤਾਂ ਅਪਰਾਧੀ ਦਾ ਪਤਾ ਲਾਉਣ ਅਤੇ ਗ੍ਰਿਫ਼ਤਾਰੀ ਦੇ ਉਪਰਾਲੇ ਕਰਨ ਲਈ, ਜਾਂ ਤਾਂ ਆਪ ਜਾਂ ਆਪਣੇ ਅਧੀਨ ਅਫ਼ਸਰਾਂ ਵਿੱਚੋਂ ਇੱਕ ਦੀ ਡਿਊਟੀ ਲਾਵੇਗਾ ਜਿਸ ਦਾ ਰੈਂਕ ਉਸ ਰੈਂਕ ਤੋਂ ਥੱਲੇ ਨਹੀਂ ਹੋਵੇਗਾ ਜਿਹੜਾ ਰਾਜ ਸਰਕਾਰ, ਨੇ ਆਮ ਜਾਂ ਵਿਸ਼ੇਸ਼ ਹੁਕਮ ਦੁਆਰਾ, ਇਸ ਸੰਬੰਧ ਵਿੱਚ ਮੁਕੱਰਰ ਕੀਤਾ ਹੈ: ਬਸ਼ਰਤੇ ਕਿ — (a) ਜਦੋਂ ਅਪਰਾਧ ਹੋਣ ਜਾਣ ਦੀ ਸੂਚਨਾ ਕਿਸੇ ਵਿਅਕਤੀ ਦੇ ਵਿਰੁੱਧ ਉਸ ਦਾ ਨਾਮ ਦੇ ਕੇ ਦਿੱਤੀ ਗਈ ਹੈ ਅਤੇ ਮਾਮਲਾ ਗੰਭੀਰ ਨਹੀਂ ਹੈ ਤਾਂ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਥਾਣੇ ਦਾ ਇੰਚਾਰਜ ਅਫ਼ਸਰ ਖ਼ੁਦ ਮੌਕੇ ਤੇ ਤਫ਼ਤੀਸ਼ ਕਰਨ ਲਈ ਜਾਵੇ ਜਾਂ ਕਿਸੇ ਅਧੀਨ ਅਫ਼ਸਰ ਦੀ ਡਿਊਟੀ ਲਾਵੇ। (b) ਜੇਕਰ ਥਾਣੇ ਦੇ ਇੰਚਾਰਜ ਅਫ਼ਸਰ ਨੂੰ ਲਗਦਾ ਹੈ ਕਿ ਤਫ਼ਤੀਸ਼ ਸ਼ੁਰੂ ਕਰਨ ਲਈ sufficient ground (ਕਾਫ਼ੀ ਆਧਾਰ) ਨਹੀਂ ਹੈ ਤਾਂ ਉਹ ਮਾਮਲੇ ਦੀ ਤਫ਼ਤੀਸ਼ ਨਹੀਂ ਕਰੇਗਾ। ਬਸ਼ਰਤੇ ਕਿ ਮਾਮਲਾ ਬਲਾਤਕਾਰ ਨਾਲ ਸਬੰਧਿਤ ਹੈ ਤਾਂ ਪੀੜਤ ਦਾ ਬਿਆਨ ਪੀੜਤ ਦੇ ਘਰ ਵਿੱਚ ਜਾਂ ਉਸ ਦੀ ਮਰਜ਼ੀ ਦੀ ਜਗ੍ਹਾ ਪਰ ਉਸ ਦੇ ਮਾਤਾ ਪਿਤਾ ਜਾਂ ਸਰਪ੍ਰਸਤਾਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਏਰੀਏ ਦੇ ਸਮਾਜ ਸੇਵਕਾਂ ਦੇ ਸਾਹਮਣੇ ਹੋ ਸਕੇ ਤਾਂ ਅਮਲੀ ਤੋਰ ਕਿਸੇ ਇਸਤਰੀ ਪੁਲਿਸ ਅਧਿਕਾਰੀ ਦੁਆਰਾ ਲਿਆ ਜਾਵੇਗਾ। (2) ਉਪ-ਧਾਰਾ (1) ਦੇ clause (a) ਅਤੇ clause (b) ਵਿੱਚ ਜ਼ਿਕਰ ਕੀਤੇ ਕੇਸਾਂ ਵਿੱਚ ਥਾਣੇ ਦਾ ਇੰਚਾਰਜ ਅਫ਼ਸਰ ਆਪਣੀ ਰਿਪੋਰਟ ਵਿੱਚ ਉਸ ਉਪ-ਧਾਰਾ ਦੀਆਂ ਲੋੜਾਂ ਪੂਰੀ ਤਰ੍ਹਾਂ ਪਾਲਣ ਨਾਂ ਕੀਤੇ ਜਾਣ ਦੇ ਕਾਰਨ ਲਿਖੇਗਾ ਅਤੇ ਉਕਤ clause (b) ਵਿੱਚ ਜ਼ਿਕਰ ਕੀਤੇ ਕੇਸ ਵਿੱਚ ਅਜਿਹਾ ਅਫ਼ਸਰ ਸੂਚਨਾ ਦੇਣ ਵਾਲੇ ਨੂੰ , ਅਜਿਹੇ ਤਰੀਕੇ ਨਾਲ, ਜਿਹੜਾ ਰਾਜ ਸਰਕਾਰ ਦੁਆਰਾ ਮੁਕੱਰਰ ਕੀਤਾ ਹੋਏ, ਤੁਰੰਤ ਸੂਚਿਤ ਕਰੇਗਾ ਕਿ ਉਹ ਮਾਮਲੇ ਦੀ ਤਫ਼ਤੀਸ਼ ਨਾਂ ਹੀ ਕਰੇਗਾ ਅਤੇ ਨਾਂ ਹੀ ਕਰਵਾਏਗਾ।
OLD SECTION DETAIL
No old sections available.