Go Back

Criminal Procedure Code

Section : 156

Police officer’s power to investigate cognizable case

ਪੁਲਿਸ ਦੁਆਰਾ ਹੱਥ ਪਾਉਣ ਯੋਗ ਮਾਮਲੇ ਦੀ ਤਫ਼ਤੀਸ਼ ਕਰਨ ਦੀ ਪੁਲਿਸ ਅਫ਼ਸਰ ਦੀ ਪਾਵਰ

(1) ਕਿਸੇ ਪੁਲਿਸ ਥਾਣੇ ਦਾ ਇੰਚਾਰਜ ਅਫ਼ਸਰ, ਮੈਜਿਸਟਰੇਟ ਦੇ ਹੁਕਮ ਤੋਂ ਬਿਨਾਂ, ਪੁਲਿਸ ਦੁਆਰਾ ਹੱਥ ਪਾਉਣ ਯੋਗ ਕਿਸੇ ਅਜਿਹੇ ਮਾਮਲੇ ਦੀ ਤਫ਼ਤੀਸ਼ ਕਰ ਸਕਦਾ ਹੈ, ਜਿਸ ਦੀ ਜਾਂਚ ਜਾਂ ਸੁਣਵਾਈ ਕਰਨ ਦੀ ਸ਼ਕਤੀ ਸਥਾਨਕ ਖੇਤਰ ਤੇ ਅਧਿਕਾਰ ਰੱਖਣ ਵਾਲੀ ਅਦਾਲਤ ਨੂੰ ਚੈਪਟਰ-13 ਦੇ ਨਿਯਮਾਂ ਅਧੀਨ ਹੈ। (2) ਅਜਿਹੇ ਕਿਸੇ ਮਾਮਲੇ ਵਿੱਚ ਕਿਸੇ ਵੀ ਸਟੇਜ ਤੇ ਪੁਲਿਸ ਅਫ਼ਸਰ ਦੀ ਕਿਸੇ ਕਾਰਵਾਈ ਤੇ ਇਸ ਆਧਾਰ ਤੇ ਇਤਰਾਜ਼ ਨਹੀਂ ਉਠਾਇਆ ਜਾਵੇਗਾ ਕਿ ਇਹ ਅਜਿਹਾ ਮਾਮਲਾ ਸੀ ਜਿਸ ਦੀ ਤਫ਼ਤੀਸ਼ ਕਰਨ ਲਈ ਅਜਿਹਾ ਅਫ਼ਸਰ ਇਸ ਧਾਰਾ ਅਧੀਨ ਸ਼ਕਤੀ-ਪ੍ਰਾਪਤ (empowered) ਨਹੀਂ ਸੀ। (3) ਧਾਰਾ 190 ਅਧੀਨ ਸ਼ਕਤੀ-ਪ੍ਰਾਪਤ(empowered) ਕੋਈ ਮੈਜਿਸਟਰੇਟ ਉਪਰ ਜ਼ਿਕਰ ਕੀਤੀ ਤਫ਼ਤੀਸ਼ ਦਾ ਹੁਕਮ ਕਰ ਸਕਦਾ ਹੈ।



OLD SECTION DETAIL

No old sections available.