Go Back

Criminal Procedure Code

Section : 108

Security for good behaviour from persons disseminating seditious matters

ਰਾਜ ਧਰੋਹ ਦੀਆਂ ਗੱਲਾਂ ਫੈਲਾਉਣ ਵਾਲੇ ਵਿਅਕਤੀਆਂ ਤੋ ਨੇਕ ਚੱਲਣੀ ਲਈ ਸਕਿਉਰਿਟੀ

1) ਜਦੋਂ ਕਿਸੇ ਕਾਰਜਪਾਲਿਕਾ ਮੈਜਿਸਟਰੇਟ (Executive Magistrate) ਨੂੰ ਇਤਲਾਹ ਮਿਲਦੀ ਹੈ ਕਿ ਉਸ ਦੇ ਸਥਾਨਕ ਅਧਿਕਾਰ ਖੇਤਰ ਦੇ ਅੰਦਰ ਕੋਈ ਅਜਿਹਾ ਵਿਅਕਤੀ ਹੈ, ਜਿਹੜਾ ਅਜਿਹੇ ਅਧਿਕਾਰ ਖੇਤਰ ਦੇ ਅੰਦਰ ਜਾਂ ਬਾਹਰ — (i) ਜ਼ਬਾਨੀ ਜਾਂ ਲਿਖਤੀ ਰੂਪ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਜਾਣਬੁੱਝ ਕੇ ਹੇਠ ਲਿਖੀਆਂ ਗੱਲਾਂ ਫੈਲਾਉਂਦਾ ਹੈ ਜਾਂ ਫੈਲਾਉਣ ਦੀ ਕੋਸ਼ਸ਼ ਕਰਦਾ ਹੈ ਜਾਂ ਫੈਲਾਉਣ ਦੀ ਸ਼ਹਿ ਦਿੰਦਾ ਹੈ, ਅਰਥਾਤ — (a) ਕੋਈ ਅਜਿਹੀ ਗੱਲ, ਜਿਸ ਦਾ ਪ੍ਰਕਾਸ਼ਨ ਆਈ.ਪੀ.ਸੀ. ਦੀ ਧਾਰਾ 124ਏ ਜਾਂ ਧਾਰਾ 153ਏ ਜਾਂ ਧਾਰਾ 153ਬੀ ਜਾਂ ਧਾਰਾ 295ਏ ਅਧੀਨ ਸਜਾ ਯੋਗ ਹੈ, ਜਾਂ (b) ਕਿਸੇ ਜੱਜ ਸੰਬੰਧੀ, ਜਿਹੜਾ ਆਪਣੇ ਅਹੁਦੇ ਦੇ ਕਰਤੱਵਾਂ ਨੂੰ ਨਿਭਾਉਣ ਲਈ ਕੰਮ ਕਰ ਰਿਹਾ ਹੋਵੇ ਜਾਂ ਕਰ ਰਿਹਾ ਲਗਦਾ ਹੋਵੇ , ਕੋਈ ਗੱਲ ਜੋ ਆਈ.ਪੀ.ਸੀ. (1860 ਦਾ 45) ਅਧੀਨ criminal intimidation or defamation (ਮਾਣਹਾਨੀ) ਦੇ ਘੇਰੇ ਵਿੱਚ ਆਉਂਦੀ ਹੈ, (ii) ਧਾਰਾ 292 ਆਈ.ਪੀ.ਸੀ. ਵਿੱਚ ਹਵਾਲਾ ਦਿੱਤਾ ਕੋਈ ਅਸ਼ਲੀਲ - obscene matter ਵਿੱਕਰੀ ਲਈ ਬਣਾਉਂਦਾ , ਉਤਪਾਦਨ ਕਰਦਾ ਹੈ, ਪ੍ਰਕਾਸ਼ਿਤ ਕਰਦਾ ਜਾਂ ਰੱਖਦਾ ਹੈ, ਆਯਾਤ ਕਰਦਾ ਹੈ, ਨਿਰਯਾਤ ਕਰਦਾ ਹੈ, ਵੇਚਦਾ ਹੈ, ਕਿਰਾਏ ਤੇ ਦਿੰਦਾ ਹੈ, ਵੰਡਦਾ ਹੈ, ਲੋਕਾਂ ਲਈ ਪ੍ਰਦਰਸ਼ਿਤ ਕਰਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ circulate ਕਰਦਾ ਹੈ; ਅਤੇ ਮੈਜਿਸਟਰੇਟ ਦੀ ਰਾਏ ਵਿੱਚ ਕਾਰਵਾਈ ਕਰਨ ਲਈ ਕਾਫ਼ੀ ਆਧਾਰ ਹੈ ਤਾਂ ਅਜਿਹਾ ਮੈਜਿਸਟਰੇਟ ਅਜਿਹੇ ਵਿਅਕਤੀ ਤੋਂ , ਇਸ ਤੋ ਬਾਅਦ ਪ੍ਰਦਾਨ ਕੀਤੇ ਗਏ ਤਰੀਕੇ ਅਨੁਸਾਰ, ਕਾਰਨ ਦੱਸਣ ਲਈ ਕਹੇਗਾ ਕਿ ਉਸ ਨੂੰ ਆਪਣੇ good behaviour ਲਈ ਜਿਸ ਦੀ ਕਿ ਮਿਆਦ 1 ਸਾਲ ਤੋਂ ਵਧ ਨਹੀਂ ਲਈ ਨਾਂ ਹੋਵੇ ਜਾਂ ਜਿੰਨੀ ਅਦਾਲਤ ਠੀਕ ਸਮਝੇ, sureties ਸਹਿਤ ਜਾਂ ਰਹਿਤ,ਬਾਂਡ ਭਰਨ ਲਈ ਹੁਕਮ ਕਿਉਂ ਨਾਂ ਜਾਰੀ ਕੀਤੇ ਜਾਣ। (2) Press and Registration of Books Act, 1867 (25 of 1867), ਵਿੱਚ ਦਿੱਤੇ ਨਿਯਮਾਂ ਅਧੀਨ ਰਜਿਸਟਰ ਕੀਤੇ ਅਤੇ ਉਸ ਦੀ reference ਵਿੱਚ ਸੰਪਾਦਿਤ , ਛਾਪੇ ਅਤੇ ਪ੍ਰਕਾਸ਼ਿਤ ਕਿਸੇ ਪ੍ਰਕਾਸ਼ਨ ਵਿੱਚ ਦਰਜ ਕਿਸੇ matter ਬਾਰੇ, ਅਜਿਹੇ ਪ੍ਰਕਾਸ਼ਨ ਦੇ ਸੰਪਾਦਕ, ਮਾਲਕ, printer ਜਾਂ ਪ੍ਰਕਾਸ਼ਕ ਦੇ ਵਿਰੁੱਧ ਕੋਈ ਕਾਰਵਾਈ ਰਾਜ ਸਰਕਾਰ ਦੇ, ਜਾਂ ਰਾਜ ਸਰਕਾਰ ਦੁਆਰਾ ਇਸ ਸਬੰਧੀ ਸ਼ਕਤੀ-ਪ੍ਰਾਪਤ ਕਿਸੇ ਅਫ਼ਸਰ ਦੇ ਹੁਕਮ ਦੁਆਰਾ ਜਾਂ ਉਸ ਦੀ ਅਥਾਰਿਟੀ ਅਧੀਨ ਹੀ ਕੀਤੀ ਜਾਵੇਗੀ, ਕਿਸੇ ਹੋਰ ਤਰੀਕੇ ਨਾਲ ਨਹੀਂ ।



OLD SECTION DETAIL

No old sections available.