Go Back
Indian Penal Code
Section : 511
Punishment for attempting to commit offences punishable with imprisonment for life or other imprisonment
ਉਮਰ ਕੈਦ ਜਾਂ ਹੋਰ ਕੈਦ ਨਾਲ ਸਜਾ ਯੋਗ ਅਪਰਾਧ ਕਰਨ ਦੀ ਕੋਸ਼ਸ਼ ਕੀਤੇ ਜਾਣ ਤੇ ਸਜਾ
Punishment for attempting to commit offences punishable with imprisonment for life or other imprisonment
ਉਮਰ ਕੈਦ ਜਾਂ ਹੋਰ ਕੈਦ ਨਾਲ ਸਜਾ ਯੋਗ ਅਪਰਾਧ ਕਰਨ ਦੀ ਕੋਸ਼ਸ਼ ਕੀਤੇ ਜਾਣ ਤੇ ਸਜਾ
ਜੋ ਕੋਈ ਵਿਅਕਤੀ ਉਮਰ ਕੈਦ ਨਾਲ ਜਾਂ ਕੈਦ ਨਾਲ ਸਜ਼ਾ ਯੋਗ ਅਪਰਾਧ ਕਰਨ ਦੀ ਜਾਂ ਅਜਿਹੇ ਅਪਰਾਧ ਨੂੰ ਕੀਤੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਅਜਿਹੀ ਕੋਸ਼ਸ਼ ਵਿੱਚ ਅਪਰਾਧ ਕਰਨ ਲਈ ਕੋਈ ਕੰਮ ਕਰੇਗਾ, ਅਤੇ ਜਿੱਥੇ ਅਜਿਹੀ ਕੋਸ਼ਿਸ਼ ਲਈ ਆਈ.ਪੀ.ਸੀ. ਅੰਦਰ ਕੋਈ ਸਪਸ਼ਟ ਸਜ਼ਾ ਨਿਰਧਾਰਿਤ ਨਹੀਂ ਕੀਤੀ ਗਈ ਤਾਂ ਉਸ ਨੂੰ ਉਸ ਅਪਰਾਧ ਲਈ ਨਿਰਧਾਰਿਤ ਕਿਸੇ ਤਰਾਂ ਦੀ ਕੈਦ, ਜਿਸ ਦੀ ਮਿਆਦ ਉਮਰ ਕੈਦ ਦੇ ਅੱਧ ਤੱਕ ਹੋ ਸਕਦੀ ਹੈ ਜਾਂ ਜਿਹੋ ਜਿਹੇ ਹਾਲਾਤ ਹੋਣ, ਉਸ ਅਪਰਾਧ ਲਈ ਨਿਰਧਾਰਿਤ ਕੈਦ ਦੀ ਸਭ ਤੋਂ ਲੰਮੀ ਮਿਆਦ ਦੇ ਅੱਧ ਤੱਕ ਹੋ ਸਕੇਗੀ ਜਾਂ ਅਜਿਹੇ ਜੁਰਮਾਨੇ ਦੀ ਜਿਹੜਾ ਉਸ ਅਪਰਾਧ ਲਈ ਨਿਰਧਾਰਿਤ ਹੈ ਜਾਂ ਦੋਹਾਂ ਦੀ ਸਜ਼ਾ ਦਿੱਤੀ ਜਾਵੇਗੀ। ਉਦਾਹਰਨ :- (1) A ਇੱਕ ਬਕਸਾ ਤੋੜ ਕੇ ਉਸ ਵਿੱਚੋਂ ਗਹਿਣੇ ਚੋਰੀ ਕਰਨ ਦੀ ਕੋਸ਼ਸ਼ ਕਰਦਾ ਹੈ, ਪਰ ਬਕਸੇ ਨੂੰ ਖੋਲ੍ਹਣ ਪਿੱਛੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਵਿੱਚ ਗਹਿਣੇ ਨਹੀਂ ਹਨ। ਉਸ ਨੇ ਚੋਰੀ ਕਰਨ ਲਈ ਕੰਮ ਕੀਤਾ ਹੈ। ਇਸ ਲਈ A ਇਸ ਧਾਰਾ ਦਾ ਅਪਰਾਧੀ ਹੈ (2) A ਨਾਮ ਦਾ ਵਿਅਕਤੀ Z ਦੀ ਜੇਬ ਵਿੱਚ ਆਪਣਾ ਹੱਥ ਪਾ ਕੇ ਉਸ ਦੀ ਜੇਬ ਕੱਟਣ ਦੀ ਕੋਸ਼ਸ਼ ਕਰਦਾ ਹੈ ਪਰ Z ਦੀ ਜੇਬ ਵਿੱਚੋਂ ਕੁੱਝ ਨਹੀਂ ਮਿਲਦਾ। ਜਿਸ ਦੇ ਨਤੀਜੇ ਵਜੋਂ A ਆਪਣੀ ਕੋਸ਼ਸ਼ ਵਿੱਚ ਅਸਫਲ ਰਹਿੰਦਾ ਹੈ। A ਇਸ ਧਾਰਾ ਦਾ ਅਪਰਾਧੀ ਹੈ।
OLD SECTION DETAIL
No old sections available.