Go Back

Indian Penal Code

Section : 363 A

Kidnapping or maiming a minor for purposes of begging

ਭੀਖ ਮੰਗਣ ਦੇ ਮੰਤਵ ਨਾਲ ਨਬਾਲਗ ਬੱਚੇ ਨੂੰ ਅਗਵਾ ਕਰਨ ਜਾਂ ਅੰਗਹੀਣ ਕਰਨ ਦੀ ਸਜਾ

(1) ਜੋ ਕੋਈ ਵੀ ਕਿਸੇ ਨਾਬਾਲਗ ਨੂੰ ਇਸ ਮਕਸਦ ਨਾਲ ਅਗਵਾ ਕਰਦਾ ਹੈ ਜਾਂ ਨਾਬਾਲਗ ਦਾ ਕਾਨੂੰਨੀ ਸਰਪ੍ਰਸਤ ਨਾ ਹੁੰਦੇ ਹੋਏ ਉਸ ਦੀ ਸੰਭਾਲ ਇਸ ਲਈ ਹਾਸਲ ਕਰਦਾ ਹੈ ਕਿ ਉਸ ਨੂੰ ਭੀਖ ਮੰਗਣ ਲਈ ਵਰਤਿਆ ਜਾਵੇ ਤਾਂ ਉਸ ਨੂੰ ਦੋਹਾਂ ਵਿੱਚੋਂ ਕਿਸੇ ਤਰ੍ਹਾਂ ਦੀ 10 ਸਾਲ ਤੱਕ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਉਸ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ (2) ਜੋ ਕੋਈ ਵੀ ਕਿਸੇ ਨਾਬਾਲਗ ਨੂੰ ਇਸ ਮਕਸਦ ਨਾਲ ਅੰਗ-ਹੀਣ ਕਰਦਾ ਹੈ ਕਿ ਉਸ ਨੂੰ ਭੀਖ ਮੰਗਣ ਲਈ ਵਰਤਿਆ ਜਾਵੇ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਉਸ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ (3) ਜਿੱਥੇ ਕੋਈ ਵਿਅਕਤੀ, ਜਿਹੜਾ ਨਾਬਾਲਗ ਦਾ ਕਾਨੂੰਨੀ ਸਰਪ੍ਰਸਤ ਨਹੀਂ ਹੈ, ਅਜਿਹੇ ਨਾਬਾਲਗ ਨੂੰ ਭੀਖ ਮੰਗਣ ਦੇ ਮਕਸਦ ਨਾਲ ਵਰਤਦਾ ਹੈ ਅਤੇ ਜਿੱਥੇ ਉਸ ਦੇ ਉਲਟ ਸਾਬਤ ਨਾ ਕਰ ਦਿੱਤਾ ਜਾਵੇ ਤਾਂ ਇਹ ਅੰਦਾਜ਼ਾ ਲਾਇਆ ਜਾਵੇਗਾ ਕਿ ਉਸ ਨੇ ਉਸ ਨਾਬਾਲਗ ਨੂੰ ਭੀਖ ਮੰਗਣ ਦੇ ਉਦੇਸ਼ ਲਈ ਰੱਖਣ ਜਾਂ ਵਰਤਣ ਦੇ ਉਦੇਸ਼ ਨਾਲ ਉਸ ਨੂੰ ਅਗਵਾ ਕੀਤਾ ਸੀ ਜਾਂ ਉਸ ਦੀ ਸਾਂਭ-ਸੰਭਾਲ ਹਾਸਲ ਕੀਤੀ ਸੀ। (4) ਇਸ ਧਾਰਾ ਵਿੱਚ,— (a) “ਭੀਖ ਮੰਗਣ” ਦਾ ਮਤਲਬ ਹੈ — (i) ਕਿਸੇ ਜਨਤਕ ਸਥਾਨ ਤੇ ਭੀਖ ਮੰਗਣੀ ਜਾਂ ਪ੍ਰਾਪਤ ਕਰਨੀ, ਭਾਵੇਂ ਗਾਉਣ ਨਾਲ, ਨੱਚਣ ਨਾਲ, ਕਿਸਮਤ ਦੱਸਣ ਨਾਲ, ਕਰਤਬ ਦਿਖਾਉਣ ਨਾਲ ਜਾਂ ਸਮਾਨ ਵੇਚਣ ਦੇ ਬਹਾਨੇ ਨਾਲ ਜਾਂ ਹੋਰ ਤਰੀਕੇ ਨਾਲ; (ii) ਭੀਖ ਮੰਗਣ ਲਈ ਜਾਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕਿਸੇ ਪ੍ਰਾਈਵੇਟ ਸਥਾਨ ਵਿੱਚ ਦਾਖ਼ਲ ਹੋਣਾ; (iii) ਭੀਖ ਹਾਸਲ ਕਰਨ ਜਾਂ ਜ਼ਬਰਦਸਤੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਆਪਣਾ ਜਾਂ ਕਿਸੇ ਹੋਰ ਵਿਅਕਤੀ ਦਾ ਜਾਂ ਜਾਨਵਰ ਦਾ ਕੋਈ ਫੋੜੇ, ਜ਼ਖ਼ਮ, ਸੱਟ, ਅੰਗ ਵਿਕਾਰ, ਜਾਂ ਬਿਮਾਰੀ ਦਾ ਵਿਖਾਵਾ ਕਰਨਾ (iv) ਭੀਖ ਮੰਗਣ ਲਈ ਜਾਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕਿਸੇ ਨਾਬਾਲਗ ਨੂੰ ਵਿਖਾਵੇ ਵਜੋਂ ਵਰਤਣਾ; (b) “ਨਾਬਾਲਗ ” ਦਾ ਮਤਲਬ ਹੈ ਉਹ ਵਿਅਕਤੀ, ਜਿਹੜਾ — (i) 16 ਸਾਲ ਤੋਂ ਘੱਟ ਉਮਰ ਦਾ ਲੜਕਾ, ਅਤੇ (ii) 18 ਸਾਲ ਤੋਂ ਘੱਟ ਉਮਰ ਦੀ ਲੜਕੀ.



OLD SECTION DETAIL

No old sections available.