Go Back

Indian Penal Code

Section : 354 C

Voyeurism

ਇਸਤਰੀ ਦੀ ਪ੍ਰਾਈਵੇਸੀ ਵਿੱਚ ਦਖ਼ਲ ਅੰਦਾਜ਼ਿਆਂ ਦੇਣ ਦੀ ਸਜਾ

ਜੇਕਰ ਕੋਈ ਮਰਦ, ਕਿਸੇ ਇਸਤਰੀ ਨੂੰ ਜੋ ਕਿਸੇ ਨਿੱਜੀ ਕੰਮ (ਪ੍ਰਾਈਵੇਟ ਕਾਰਜ) ਵਿੱਚ ਲੱਗੀ ਹੈ ਨੂੰ ਇਕ ਟੱਕ ਵੇਖੇਗਾ , ਜਿਨ੍ਹਾਂ ਹਾਲਤਾਂ ਵਿੱਚ ਇਸਤਰੀ ਇਹ ਉਮੀਦ ਕਰਦੀ ਹੈ ਕਿ ਉਸ ਤੇ ਅਜਿਹਾ ਜੁਰਮ ਕਰਨ ਵਾਲਾ ਜਾਂ ਜੁਰਮ ਕਰਨ ਵਾਲੇ ਦੇ ਕਹਿਣ ਤੇ ਕੋਈ ਹੋਰ ਵਿਅਕਤੀ ਦੇਖ ਨਹੀਂ ਰਿਹਾ ਹੋਵੇਗਾ, ਜਾਂ ਉਸ ਇਸਤਰੀ ਦੀ ਫ਼ੋਟੋ ਖਿੱਚੇਗਾ ਅਤੇ ਉਸ ਫ਼ੋਟੋ ਨੂੰ ਪ੍ਰਸਾਰਿਤ ਕਰੇਗਾ ਤਾਂ ਪਹਿਲੀ ਵਾਰੀ ਦੋਸ਼ੀ ਸਿੱਧ ਹੋਣ ਤੇ ਉਸ ਨੂੰ ਦੋਹਾਂ ਵਿੱਚੋਂ ਕਿਸੇ ਤਰਾਂ ਦੀ ਅਜਿਹੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਜਿਹੜੀ 1 ਸਾਲ ਤੋਂ ਘੱਟ ਨਹੀਂ ਹੋਵੇਗੀ ਪਰ ਜਿਹੜੀ 3 ਸਾਲ ਤੱਕ ਦੀ ਹੋ ਸਕਦੀ ਹੈ ਅਤੇ ਉਸ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ , ਅਤੇ ਦੂਸਰੀ ਵਾਰੀ ਜਾਂ ਬਾਅਦ ਦੀ ਕਿਸੇ ਦੋਸ਼ ਸਿੱਧ ਹੋਣ ਤੇ ਉਸ ਨੂੰ ਦੋਹਾਂ ਵਿੱਚੋਂ ਕਿਸੇ ਤਰਾਂ ਦੀ ਅਜਿਹੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਜਿਹੜੀ 3 ਸਾਲ ਤੋਂ ਘੱਟ ਦੀ ਨਹੀਂ ਹੋਵੇਗੀ ਪਰ ਜਿਹੜੀ 7 ਸਾਲ ਤੱਕ ਦੀ ਹੋ ਸਕਦੀ ਹੈ ਅਤੇ ਉਹ ਜੁਰਮਾਨੇ ਦਾ ਵੀ ਭਾਗੀ ਹੋਵੇਗਾ। ਸਪਸ਼ਟੀਕਰਨ-1 ਇਸ ਧਾਰਾ ਦੇ ਉਦੇਸ਼ ਲਈ ਪ੍ਰਾਈਵੇਟ ਐਕਟ ਵਿੱਚ ਅਜਿਹੀ ਜਗ੍ਹਾ ਤੇ ਵੇਖਣ ਦੀ ਕਾਰਵਾਈ ਸ਼ਾਮਲ ਹੈ ਜਿੱਥੇ ਕਿ ਪੀੜਤਾਂ ਦੇ ਜਣਨ ਅੰਗ, ਨਿਤੰਬ ਜਾਂ ਛਾਤੀਆਂ ਨੰਗੀਆਂ ਹੋਣ ਜਾਂ ਕੇਵਲ ਅੱਧੇ ਕੱਪੜਿਆਂ ਨਾਲ ਢਕੇ ਹੋਣ ਜਾਂ ਜਿੱਥੇ ਪੀੜਤਾਂ ਕਿਸੇ ਪਖਾਨੇ ਦੀ ਵਰਤੋਂ ਕਰ ਰਹੀ ਹੋਵੇ ਜਾਂ ਪੀੜਿਤਾ ਅਜਿਹਾ ਕੋਈ ਕਾਰਜ ਕਰ ਰਹੀ ਹੋਵੇ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਆਮ ਤੌਰ ਤੇ ਜਨਤਕ ਤੌਰ ਤੇ ਕੀਤਾ ਜਾਂਦਾ ਹੈ ਸਪਸ਼ਟੀਕਰਨ-2 ਜਿੱਥੇ ਪੀੜਿਤਾ ਫੋਟੋ ਜਾਂ ਕਿਸੇ ਅਦਾਕਾਰੀ ਲਈ ਫ਼ੋਟੋ ਖਿੱਚਣ ਲਈ ਸਹਿਮਤੀ ਦਿੰਦੀ ਹੈ ਪਰ ਹੋਰ ਵਿਅਕਤੀਆਂ ਨੂੰ ਉਨ੍ਹਾਂ ਨੂੰ ਪ੍ਰਸਾਰਿਤ ਕਰਨ ਦੀ ਸਹਿਮਤੀ ਨਹੀਂ ਦਿੰਦੀ ਅਤੇ ਜਿੱਥੇ ਉਸ ਫ਼ੋਟੋ ਜਾਂ ਕਾਰਜ ਦਾ ਪ੍ਰਸਾਰਨ ਕੀਤਾ ਜਾਂਦਾ ਹੈ ਉੱਥੇ ਅਜਿਹੇ ਪ੍ਰਸਾਰਨ ਨੂੰ ਇਸ ਧਾਰਾ ਦੇ ਅਧੀਨ ਜੁਰਮ ਮੰਨਿਆ ਜਾਵੇਗਾ।



OLD SECTION DETAIL

No old sections available.