Go Back
Indian Penal Code
Section : 354 A
ਪੁਲਿਸ ਵੱਲੋਂ ਹੱਥ ਪਾਉਣ ਯੋਗ , ਜ਼ਮਾਨਤਯੋਗ, ਕੋਈ ਮੈਜਿਸਟਰੇਟ
ਜਿਸਮਾਨੀ ਛੇੜ ਛਿੜ ਦੀ ਸਜਾ ਜਾਂ ਲਿੰਗ ਉਤਪੀੜਨ ਦੀ ਸਜਾ
ਪੁਲਿਸ ਵੱਲੋਂ ਹੱਥ ਪਾਉਣ ਯੋਗ , ਜ਼ਮਾਨਤਯੋਗ, ਕੋਈ ਮੈਜਿਸਟਰੇਟ
ਜਿਸਮਾਨੀ ਛੇੜ ਛਿੜ ਦੀ ਸਜਾ ਜਾਂ ਲਿੰਗ ਉਤਪੀੜਨ ਦੀ ਸਜਾ
ਜੇ ਕੋਈ ਪੁਰਸ਼ ਹੇਠ ਲਿਖੇ ਕੰਮ ਕਰੇਗਾ ਤਾਂ ਉਹ ਜਿਸਮਾਨੀ ਛੇੜ-ਛਾੜ ਦਾ ਦੋਸ਼ੀ ਹੋਵੇਗਾ — (i) ਸਰੀਰਕ ਸੰਪਰਕ ਅਤੇ ਹੋਰ ਕਿਰਿਆਵਾਂ ਕਰਨੀਆਂ ਜਿਨ੍ਹਾਂ ਵਿੱਚ ਅਣ ਇੱਛਿਤ ਅਤੇ ਜਿਸਮਾਨੀ ਸੰਬੰਧ ਬਣਾਉਣ ਸਬੰਧੀ ਸਪਸ਼ਟ ਪ੍ਰਸਤਾਵ ਸ਼ਾਮਲ ਹੋਣ; ਜਾਂ (ii) ਜਿਸਮਾਨੀ ਪੱਖੋਂ (sexual favours) ਦੀ ਮੰਗ ਜਾਂ ਬੇਨਤੀ ਕਰਨੀ; ਜਾਂ (iii) ਕਿਸੇ ਇਸਤਰੀ ਦੀ ਇੱਛਾ ਦੇ ਵਿਰੁੱਧ ਅਸ਼ਲੀਲ ਚੀਜ਼ਾਂ ਜਾਂ ਸਾਹਿਤ (pornography) ਵਿਖਾਉਣਾ; ਜਾਂ (iv) ਜਿਸਮਾਨੀ ਤੌਰ ਤੇ ਟਿੱਪਣੀ ਕਰਨੀ। (2) ਜੇਕਰ ਕੋਈ ਪੁਰਸ਼, ਉਪਧਾਰਾ (1) ਦੇ ਭਾਗ (i) ਜਾਂ ਭਾਗ (ii) ਜਾਂ ਭਾਗ (iii) ਵਿੱਚ ਦੱਸੇ ਗਏ ਜੁਰਮ ਕਰੇਗਾ ਤਾਂ ਉਸ ਨੂੰ 3 ਸਾਲ ਤੱਕ ਸਖ਼ਤ ਕੈਦ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਹਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ। (3) ਜੇਕਰ ਕੋਈ ਪੁਰਸ਼, ਉਪਧਾਰਾ (1) ਦੇ ਭਾਗ (iv) ਵਿੱਚ ਦੱਸੇ ਗਏ ਜੁਰਮ ਕਰੇਗਾ ਤਾਂ ਉਸ ਨੂੰ ਦੋਹਾਂ ਵਿੱਚੋਂ ਕਿਸੇ ਤਰ੍ਹਾਂ ਦੀ 1 ਸਾਲ ਤੱਕ ਕੈਦ ਜਾਂ ਜੁਰਮਾਨਾ ਜਾਂ ਦੋਹਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
OLD SECTION DETAIL
No old sections available.