Go Back
Indian Penal Code
Section : 326 B
ਪੁਲਿਸ ਦੁਆਰਾ ਹੱਥ ਪਾਉਣ ਯੋਗ, ਜ਼ਮਾਨਤ ਅਯੋਗ, ਸੈਸ਼ਨ ਅਦਾਲਤ
ਜਾਣ ਬੁਝ ਕੇ ਤੇਜ਼ਾਬ ਸੁੱਟਣ ਜਾਂ ਸੁੱਟਣ ਦੀ ਕੋਸ਼ਿਸ਼ਾਂ ਕਰਨ ਦੀ ਸਜਾ
ਪੁਲਿਸ ਦੁਆਰਾ ਹੱਥ ਪਾਉਣ ਯੋਗ, ਜ਼ਮਾਨਤ ਅਯੋਗ, ਸੈਸ਼ਨ ਅਦਾਲਤ
ਜਾਣ ਬੁਝ ਕੇ ਤੇਜ਼ਾਬ ਸੁੱਟਣ ਜਾਂ ਸੁੱਟਣ ਦੀ ਕੋਸ਼ਿਸ਼ਾਂ ਕਰਨ ਦੀ ਸਜਾ
ਜੇ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਪੱਕੇ ਤੌਰ ਤੇ ਜਾਂ ਥੋੜ੍ਹਾ ਜਿਹਾ ਨੁਕਸਾਨ ਕਰਨ ਜਾਂ ਉਸ ਦਾ ਅੰਗ ਖ਼ਰਾਬ ਕਰਨ ਜਾਂ ਸਾੜਨ ਜਾਂ ਅੰਗਹੀਣ ਕਰਨ ਜਾਂ ਬਦਸੂਰਤ ਕਰਨ ਜਾਂ ਲਾਚਾਰ ਬਣਾਉਣ ਜਾਂ ਸਖ਼ਤ (ਗੰਭੀਰ) ਸੱਟ ਲਾਉਣ ਦੇ ਮਕਸਦ ਨਾਲ ਉਸ ਤੇ ਤੇਜ਼ਾਬ ਸੁੱਟਦਾ ਹੈ ਜਾਂ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਜਾਂ ਤੇਜ਼ਾਬ ਦਿੰਦਾ ਹੈ ਜਾਂ ਤੇਜ਼ਾਬ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਦੋਹਾਂ ਵਿੱਚੋਂ ਕਿਸੇ ਤਰ੍ਹਾਂ ਦੀ ਅਜਿਹੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਜਿਹੜੀ 5 ਸਾਲ ਤੋਂ ਘੱਟ ਨਹੀਂ ਹੋਵੇਗੀ ਪਰ ਜਿਹੜੀ 7 ਸਾਲ ਤੱਕ ਦੀ ਹੈ ਸਕਦੀ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਸਪਸ਼ਟੀਕਰਨ-1 ਧਾਰਾ 326ਏ ਅਤੇ ਇਸ ਧਾਰਾ ਵਿੱਚ ਤੇਜ਼ਾਬ ਵਿੱਚ ਕੋਈ ਵੀ ਅਜਿਹਾ ਪਦਾਰਥ ਸ਼ਾਮਲ ਹੁੰਦਾ ਹੈ ਜਿਹੜਾ ਤੇਜ਼ਾਬੀ ਜਾਂ ਦੁੱਖ ਪਹੁੰਚਾਉਣ ਵਾਲਾ ਜਾਂ ਸਾੜਨ ਦੀ ਪ੍ਰਕਿਰਤੀ ਵਾਲਾ ਹੈ ਅਤੇ ਜਿਹੜਾ ਇਨ੍ਹਾਂ ਸਰੀਰਕ ਨੁਕਸਾਨ ਕਰਨ ਵਾਲਾ ਹੈ ਜਿਸ ਨਾਲ ਜ਼ਖ਼ਮਾਂ ਦੇ ਦਾਗ਼ (ਨਿਸ਼ਾਨ) ਬਣ ਜਾਂਦੇ ਹਨ ਜਾਂ ਬਦਸੂਰਤੀ ਜਾਂ ਅੰਗਹੀਣਤਾ ਪੱਕੇ ਤੌਰ ਜਾਂ ਆਰਜ਼ੀ ਤੌਰ ਤੇ ਹੈ ਜਾਂਦੀ ਹੈ। ਸਪਸ਼ਟੀਕਰਨ-2 ਧਾਰਾ 326ਏ ਅਤੇ ਇਸ ਧਾਰਾ ਦੇ ਮਕਸਦ ਲਈ ਪੱਕੇ ਤੌਰ ਤੇ ਜਾਂ ਥੋੜ੍ਹਾ ਜਿਹਾ ਨੁਕਸਾਨ ਜਾਂ ਅੰਗ ਦੀ ਖ਼ਰਾਬੀ ਦਾ ਪਰਿਵਰਤਨਹੀਣ ਹੋਣਾ ਜ਼ਰੂਰੀ ਨਹੀਂ ਹੈ।
OLD SECTION DETAIL
No old sections available.