Go Back

Indian Penal Code

Section : 326

ਪੁਲਿਸ ਵੱਲੋਂ ਹੱਥ ਪਾਉਣ ਯੋਗ, ਜ਼ਮਾਨਤ ਅਯੋਗ, ਪਹਿਲੇ ਦਰਜੇ ਦਾ ਮੈਜਿਸਟਰੇਟ

ਖ਼ਤਰਨਾਕ ਹਥਿਆਰਾਂ ਜਾਂ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਜਾਣ ਬੁੱਝ ਕੇ ਸਖ਼ਤ ਸੱਟ ਲਾਉਣ ਦੀ ਸਜਾ

ਧਾਰਾ 335 ਦੁਆਰਾ ਪ੍ਰਦਾਨ ਕੀਤੇ ਗਏ ਹਾਲਤਾਂ ਨੂੰ ਛੱਡ ਕੇ, ਜੇ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਗੋਲੀ ਮਾਰਨ ਜਾਂ ਵਿੰਨ੍ਹਣ ਜਾਂ ਕੱਟਣ ਦੇ ਕਿਸੇ ਸਾਧਨ (ਔਜ਼ਾਰ) ਨਾਲ ਜਾਂ ਕਿਸੇ ਅਜਿਹੇ ਔਜ਼ਾਰ ਨਾਲ ਜਿਸ ਨੂੰ ਹਮਲੇ ਦੇ ਹਥਿਆਰ ਵਜੋਂ ਵਰਤਣ ਨਾਲ ਮੌਤ ਹੋਣ ਦੀ ਸੰਭਾਵਨਾ ਹੋਵੇ ਜਾਂ ਕਿਸੇ ਗਰਮ ਪਦਾਰਥ ਨਾਲ ਜਾਂ ਕਿਸੇ ਜ਼ਹਿਰ ਨਾਲ ਜਾਂ ਕਿਸੇ ਖੋਰਨ ਵਾਲੇ ਪਦਾਰਥ ਨਾਲ ਜਾਂ ਕਿਸੇ ਵਿਸਫੋਟਕ ਪਦਾਰਥ ਨਾਲ ਜਾਂ ਕਿਸੇ ਅਜਿਹੇ ਪਦਾਰਥ ਨਾਲ ਜਿਸ ਦਾ ਸਾਹ ਵਿੱਚ ਜਾਣਾ ਜਾਂ ਨਿਗਲਣਾ ਜਾਂ ਲਹੂ ਵਿੱਚ ਪਹੁੰਚਣਾ ਮਨੁੱਖੀ ਸਰੀਰ ਲਈ ਹਾਨੀਕਾਰਕ ਹੈ, ਜਾਂ ਕਿਸੇ ਜਾਨਵਰ ਦੁਆਰਾ, ਜਾਣਬੁੱਝ ਕੇ ਸਖ਼ਤ ਸੱਟ ਲਾ ਦੇਵੇਗਾ ਤਾਂ ਉਸ ਨੂੰ ਉਮਰ ਕੈਦ ਜਾਂ ਦੋਹਾਂ ਵਿੱਚੋਂ ਕਿਸੇ ਤਰਾਂ ਦੀ 10 ਸਾਲ ਤੱਕ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਜੁਰਮਾਨੇ ਦਾ ਵੀ ਭਾਗੀ ਹੋਵੇਗਾ।



OLD SECTION DETAIL

No old sections available.