Go Back
Indian Penal Code
Section : 307
Attempt to murder
ਵਿਅਕਤੀ ਨੂੰ ਕਤਲ ਕਰਨ ਦਾ ਇਰਾਦਾ ਕਰਕੇ ਕਤਲ ਕਰਨ ਦੀ ਕੋਸ਼ਿਸ਼ਾਂ ਕਰਨ ਪ੍ਰੰਤੂ ਵਿਅਕਤੀ ਦਾ ਕਤਲ ਨਾਂ ਹੋਣ ਤੇ ਸਜਾ
Attempt to murder
ਵਿਅਕਤੀ ਨੂੰ ਕਤਲ ਕਰਨ ਦਾ ਇਰਾਦਾ ਕਰਕੇ ਕਤਲ ਕਰਨ ਦੀ ਕੋਸ਼ਿਸ਼ਾਂ ਕਰਨ ਪ੍ਰੰਤੂ ਵਿਅਕਤੀ ਦਾ ਕਤਲ ਨਾਂ ਹੋਣ ਤੇ ਸਜਾ
ਜੇਕਰ ਕੋਈ ਵਿਅਕਤੀ ਕਿਸੇ ਕੰਮ ਨੂੰ ਅਜਿਹੇ ਇਰਾਦੇ ਜਾਂ ਗਿਆਨ ਨਾਲ ਅਜਿਹੀ ਸਥਿਤੀ ਵਿੱਚ ਕਰਦਾ ਹੈ ਕਿ ਜੇਕਰ ਉਹ ਉਸ ਕੰਮ ਨਾਲ ਕਿਸੇ ਦੀ ਮੌਤ ਕਰ ਦਿੰਦਾ ਤਾਂ ਕਤਲ ਦਾ ਦੋਸ਼ੀ ਹੁੰਦਾ, ਤਾਂ ਉਸ ਨੂੰ ਦੋਹਾਂ ਵਿੱਚੋਂ ਕਿਸੇ ਤਰਾਂ ਦੀ 10 ਸਾਲ ਤੱਕ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਅਤੇ ਜੇਕਰ ਉਸ ਦੇ ਅਜਿਹੇ ਕੰਮ ਨਾਲ ਕਿਸੇ ਵਿਅਕਤੀ ਨੂੰ ਸੱਟ ਲੱਗ ਜਾਵੇ ਤਾਂ ਉਸ ਨੂੰ ਉਮਰ ਕੈਦ ਜਾਂ ਦੋਹਾਂ ਵਿੱਚੋਂ ਕਿਸੇ ਤਰਾ ਦੀ 10 ਸਾਲ ਤੱਕ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਉਮਰ ਕੈਦ ਦਾ ਦੋਸ਼ ਸਾਬਤ ਹੋ ਚੁੱਕੇ ਵਿਅਕਤੀ ਵੱਲੋਂ ਕੋਸ਼ਸ਼ ਕਰਨ ਤੇ ਸਜ਼ਾ :- ਜਦੋਂ ਅਜਿਹਾ ਅਪਰਾਧ ਕਰਨ ਵਾਲਾ ਵਿਅਕਤੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੋਵੇ ਅਤੇ ਉਹ ਕਿਸੇ ਨੂੰ ਸੱਟ ਲਾਵੇ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਉਦਾਹਰਨ :- (1) A ਨਾਮ ਦਾ ਵਿਅਕਤੀ Z ਨੂੰ ਮਾਰ ਦੇਣ ਦੇ ਇਰਾਦੇ ਨਾਲ ਉਸ ਤੇ ਅਜਿਹੀ ਸਥਿਤੀ ਵਿੱਚ ਗੋਲੀ ਚਲਾਉਂਦਾ ਹੈ ਕਿ ਜੇਕਰ Z ਦੀ ਮੌਤ ਹੋ ਜਾਂਦੀ ਹੈ, ਤਾਂ A ਕਤਲ ਦਾ ਦੋਸ਼ੀ ਹੁੰਦਾ ਹੈ। A ਇਸ ਧਾਰਾ ਅਧੀਨ ਸਜਾ ਲੈਣ ਦਾ ਭਾਗੀ ਹੈ। (2) A ਨਾਮ ਦਾ ਵਿਅਕਤੀ ਇਕ ਘੱਟ ਉਮਰ ਦੇ ਬੱਚੇ ਦੀ ਮੌਤ ਕਰਨ ਦੇ ਇਰਾਦੇ ਨਾਲ ਉਸ ਨੂੰ ਇੱਕ ਦੂਰ ਦੁਰਾਡੇ ਥਾਂ ਤੇ ਸੁੱਟ ਦਿੰਦਾ ਹੈ। A ਨੇ ਇਸ ਧਾਰਾ ਦੁਆਰਾ ਪਰਿਭਾਸ਼ਿਤ ਅਪਰਾਧ ਕੀਤਾ ਹੈ, ਭਾਵੇਂ ਉਸ ਦੇ ਨਤੀਜੇ ਵਜੋਂ ਉਸ ਬੱਚੇ ਦੀ ਮੌਤ ਨਾਂ ਹੋਈ ਹੋਵੇ। (3) A ਨਾਮ ਦਾ ਵਿਅਕਤੀ Z ਨੂੰ ਕਤਲ ਕਰਨ ਦੇ ਇਰਾਦੇ ਨਾਲ ਇੱਕ ਗੰਨ ਖ਼ਰੀਦ ਕਰਦਾ ਹੈ ਅਤੇ ਉਸ ਨੂੰ ਭਰਦਾ ਹੈ। A ਨੇ ਅਜੇ ਤਕ ਕੋਈ ਅਪਰਾਧ ਨਹੀਂ ਕੀਤਾ। A, Z ਤੇ ਗੋਲੀ ਚਲਾਉਂਦਾ ਹੈ। A ਨੇ ਇਸ ਧਾਰਾ ਵਿੱਚ ਪਰਿਭਾਸ਼ਿਤ ਅਪਰਾਧ ਕੀਤਾ ਹੈ, (4) A ਨਾਮ ਦਾ ਵਿਅਕਤੀ Z ਦਾ ਕਤਲ ਕਰਨ ਦਾ ਇਰਾਦਾ ਨਾਲ ਜ਼ਹਿਰ ਦੀ ਖ਼ਰੀਦ ਕਰਦਾ ਹੈ, ਅਤੇ ਉਸ ਨੂੰ ਉਸ ਦੇ ਖਾਣੇ ਵਿੱਚ ਮਿਲਾ ਦਿੰਦਾ ਹੈ, ਜਿਹੜਾ A ਕੋਲ ਰੱਖਿਆ ਰਹਿੰਦਾ ਹੈ, A ਨੇ ਅਜੇ ਤੱਕ ਇਸ ਧਾਰਾ ਵਿੱਚ ਪਰਿਭਾਸ਼ਿਤ ਅਪਰਾਧ ਨਹੀਂ ਕੀਤਾ । A ਉਹ ਖਾਣਾ Z ਦੀ ਮੇਜ਼ ਤੇ ਰੱਖਦਾ ਹੈ, ਜਾਂ Z ਦੀ ਮੇਜ਼ ਤੇ ਰੱਖਣ ਲਈ ਉਸ ਨੂੰ Z ਦੇ ਕਰ ਦੇ ਹਵਾਲੇ ਕਰਦਾ ਹੈ। A ਨੇ ਇਸ ਧਾਰਾ ਵਿੱਚ ਪਰਿਭਾਸ਼ਿਤ ਅਪਰਾਧ ਕੀਤਾ ਹੈ।
OLD SECTION DETAIL
No old sections available.