Go Back

Indian Penal Code

Section : 304 B

ਪੁਲਿਸ ਦੁਆਰਾ ਹੱਥ ਪਾਉਣ ਯੋਗ, ਜ਼ਮਾਨਤ ਅਯੋਗ, ਸੈਸ਼ਨ ਅਦਾਲਤ

ਦਹੇਜ ਮੌਤ

(1) ਜੇਕਰ ਕਿਸੇ ਇਸਤਰੀ ਦੀ ਮੌਤ ਸੜਨ ਨਾਲ ਜਾਂ ਸਰੀਰ ਦੀ ਕਿਸੇ ਹੋਰ ਸੱਟ ਨਾਲ, ਆਮ ਹਾਲਤਾਂ ਦੇ ਉਲਟ ਉਸ ਦੇ ਵਿਆਹ ਦੇ 7 ਸਾਲਾ ਦੇ ਅੰਦਰ ਅੰਦਰ ਹੁੰਦੀ ਹੈ ਅਤੇ ਇਹ ਸਾਬਤ ਹੋ ਜਾਂਦਾ ਹੈ ਕਿ ਆਪਣੀ ਮੌਤ ਤੋਂ ਪਹਿਲਾ ਉਹ ਆਪਣੇ ਪਤੀ ਜਾਂ ਪਤੀ ਦੇ ਰਿਸ਼ਤੇਦਾਰਾਂ ਦੇ ਜ਼ੁਲਮਾਂ ਦਾ ਸ਼ਿਕਾਰ ਰਹੀ ਹੋਵੇਗੀ ਜਾਂ ਉਹ ਜ਼ੁਲਮ ਦਾਜ ਦੀ ਮੰਗ ਵਾਸਤੇ ਕੀਤਾ ਗਿਆ ਹੋਵੇਗਾ ਤਾਂ ਅਜਿਹੀ ਮੌਤ ਨੂੰ ਦਹੇਜ ਮੌਤ ਕਿਹਾ ਜਾਵੇਗਾ ਅਤੇ ਅਜਿਹੇ ਪਤੀ ਜਾਂ ਰਿਸ਼ਤੇਦਾਰ ਨੂੰ ਇਸ ਦਾ ਕਸੂਰਵਾਰ ਮੰਨਿਆ ਜਾਵੇਗਾ। ਵਿਆਖਿਆ-1 ਇੱਥੇ ਦਹੇਜ ਸ਼ਬਦ ਦਾ ਉਹੀ ਅਰਥ ਹੈ ਜਿਹੜਾ ਦਹੇਜ ਰੋਕੂ ਐਕਟ 1961 ਦੀ ਧਾਰਾ 2 ਵਿੱਚ ਹੈ। (2) ਜੇਕਰ ਕੋਈ ਦਹੇਜ ਮੌਤ ਕਰਦਾ ਹੈ ਤਾਂ ਉਸ ਨੂੰ ਅਜਿਹੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਜਿਹੜੀ 7 ਸਾਲ ਤੋਂ ਘੱਟ ਨਹੀਂ ਹੋਵੇਗੀ ਅਤੇ ਜਿਹੜੀ ਉਮਰ ਕੈਦ ਤੱਕ ਵੀ ਹੋ ਸਕਦੀ ਹੈ।



OLD SECTION DETAIL

No old sections available.