Go Back
Indian Penal Code
Section : 300
Murder.
ਕਤਲ
Murder.
ਕਤਲ
ਅੱਗੇ ਦਿੱਤੀਆਂ ਛੋਟਾਂ ਨੂੰ ਛੱਡ ਕੇ ਢੰਡ ਯੋਗ ਮਨੁੱਖ ਹੱਤਿਆ ਕਤਲ ਹੈ ਜੇ ਉਹ ਕੰਮ ਮੌਤ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ, ਜਿਸ ਨਾਲ ਮੌਤ ਹੋ ਗਈ ਹੋਵੇ, ਜਾਂ — 2ndly.—ਜੇ ਅਜਿਹੀ ਸਰੀਰਕ ਸੱਟ ਪਹੁੰਚਾਉਣ ਦੇ ਇਰਾਦੇ ਨਾਲ ਕੰਮ ਕੀਤਾ ਗਿਆ ਹੈ, ਜਿਸ ਬਾਰੇ ਅਪਰਾਧੀ ਇਹ ਜਾਣਦਾ ਹੈ ਕਿ ਉਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ, ਜਿਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਾਂ— 3rdly.—ਜੇ ਅਜਿਹੀ ਸਰੀਰਕ ਸੱਟ ਪਹੁੰਚਾਉਣ ਦੇ ਇਰਾਦੇ ਨਾਲ ਕੰਮ ਕੀਤਾ ਗਿਆ ਹੈ, ਜੋ ਕੁਦਰਤ ਦੇ ਆਮ ਹਾਲਤਾਂ ਵਿੱਚ ਮੌਤ ਕਰਨ ਲਈ ਕਾਫ਼ੀ ਹੋਵੇ, ਜਾਂ — 4thly.—ਜੇਕਰ ਇਹ ਕੰਮ ਕਰਨ ਵਾਲਾ ਵਿਅਕਤੀ ਇਹ ਜਾਣਦਾ ਹੋਵੇ ਕਿ ਉਹ ਕੰਮ ਇੰਨਾ ਤੁਰੰਤ ਖ਼ਤਰਨਾਕ ਹੈ ਕਿ ਪੂਰੀ ਸੰਭਾਵਨਾ ਹੈ ਕਿ ਮੌਤ ਕਰ ਦੇਵੇਗਾ ਜਾਂ ਅਜਿਹਾ ਸਰੀਰਕ ਨੁਕਸਾਨ ਕਰ ਦੇਵੇਗਾ ਜਿਸ ਨਾਲ ਮੌਤ ਹੋਣੀ ਸੰਭਵ ਹੈ ਅਤੇ ਉਹ ਮੌਤ ਕਰਨ (ਜਾਂ ਉਪਰੋਕਤ ਜਿਹਾ ਨੁਕਸਾਨ ਕਰਨ) ਦਾ ਜੋਖ਼ਮ ਪੈਦਾ ਕਰਨ ਲਈ ਕਿਸੇ ਕਾਰਨ ਤੋ ਬਿਨਾਂ ਅਜਿਹਾ ਕੰਮ ਕਰੇ Illustrations ਉਦਾਹਰਨ :- (1) A, Z ਨੂੰ ਮਾਰ ਦੇਣ ਦੇ ਇਰਾਦੇ ਨਾਲ ਉਸ ਤੇ ਗੋਲੀ ਚਲਾਉਂਦਾ ਹੈ। ਨਤੀਜੇ ਵਜੋਂ Z ਮਰ ਜਾਂਦਾ ਹੈ। A ਨੇ ਕਤਲ ਕੀਤਾ ਹੈ। (2) A ਨਾਮ ਦਾ ਵਿਅਕਤੀ ਇਹ ਜਾਣਦਾ ਹੈ ਕਿ Z ਨੂੰ ਅਜਿਹੀ ਬਿਮਾਰੀ ਹੈ ਕਿ ਇੱਕ ਹੀ ਵਾਰ ਨਾਲ ਉਸ ਦੀ ਮੌਤ ਹੈ ਜਾਣ ਦੀ ਸੰਭਾਵਨਾ ਹੈ ਅਤੇ ਉਸ ਨੂੰ ਸਰੀਰਕ ਨੁਕਸਾਨ ਕਰਨ ਦੇ ਇਰਾਦੇ ਨਾਲ ਮਾਰਦਾ ਹੈ। ਜਿਸ ਦੇ ਨਤੀਜੇ ਵਜੋਂ Z ਦੀ ਮੌਤ ਹੋ ਜਾਂਦੀ ਹੈ। A ਕਤਲ ਦਾ ਦੋਸ਼ੀ ਹੈ, ਭਾਵੇਂ ਉਹ ਵਾਰ ਕਿਸੇ ਚੰਗੇ ਸਿਹਤਮੰਦ ਵਿਅਕਤੀ ਦੀ ਮੌਤ ਕਰਨ ਲਈ ਕੁਦਰਤ ਦੇ ਆਮ ਹਾਲਤਾਂ ਵਿੱਚ ਕਾਫ਼ੀ ਨਾਂ ਹੁੰਦਾ। ਜੇਕਰ A, ਇਹ ਨਾਂ ਜਾਣਦਾ ਹੋਵੇ ਕਿ Z ਕਿਸੇ ਬਿਮਾਰੀ ਨਾਲ ਪੀੜਤ ਹੈ ਉਸ ਤੇ ਅਜਿਹਾ ਵਾਰ ਕਰਦਾ ਹੈ ਜਿਸ ਨਾਲ ਕਿਸੇ ਚੰਗੇ ਸਿਹਤਮੰਦ ਵਿਅਕਤੀ ਦੀ ਕੁਦਰਤ ਦੇ ਆਮ ਹਾਲਤਾਂ ਵਿੱਚ ਮੌਤ ਨਾਂ ਹੁੰਦੀ, ਉਹ ਕਤਲ ਦਾ ਦੋਸ਼ੀ ਨਹੀਂ ਹੈ, ਜੇਕਰ ਉਸ ਦਾ ਇਰਾਦਾ ਮੌਤ ਕਰਨ ਦਾ ਜਾਂ ਅਜਿਹਾ ਸਰੀਰਕ ਨੁਕਸਾਨ ਕਰਨ ਦਾ ਨਹੀਂ ਸੀ, ਜਿਸ ਨਾਲ ਕੁਦਰਤ ਦੇ ਆਮ ਹਾਲਤਾਂ ਵਿੱਚ ਮੌਤ ਹੋ ਜਾਵੇ। (3) A ਨਾਮ ਦਾ ਵਿਅਕਤੀ ਜਾਣਬੁੱਝ ਕੇ Z ਨੂੰ ਤਲਵਾਰ ਨਾਲ ਅਜਿਹੀ ਸੱਟ ਲਾਉਂਦਾ ਹੈ, ਜਿਹੜਾ ਕੁਦਰਤ ਦੇ ਆਮ ਹਾਲਤਾਂ ਵਿੱਚ ਕਿਸੇ ਵਿਅਕਤੀ ਦੀ ਮੌਤ ਕਰਨ ਲਾਈ ਕਾਫ਼ੀ ਹੁੰਦਾ ਅਤੇ ਇਸ ਸੱਟ ਦੇ ਨਤੀਜੇ ਵਜੋਂ Z ਮਰ ਜਾਂਦਾ ਹੈ। ਇੱਥੇ A ਕਤਲ ਦਾ ਦੋਸ਼ੀ ਹੈ, ਭਾਵੇਂ ਉਸ ਦਾ ਇਰਾਦਾ Z ਦੀ ਮੌਤ ਕਰਨ ਦਾ ਨਹੀਂ ਸੀ । (4) A ਨਾਮ ਦਾ ਵਿਅਕਤੀ ਬਿਨਾਂ ਕਿਸੇ ਕਾਰਨ ਦੇ ਵਿਅਕਤੀਆਂ ਦੀ ਭੀੜ ਤੇ ਭਰੀ ਹੋਈ ਤੋਪ ਦਾਗਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਨੂੰ ਮਾਰ ਦਿੰਦਾ ਹੈ। A ਕਤਲ ਦਾ ਦੋਸ਼ੀ ਹੈ, ਹਾਲਾਂਕਿ ਉਸ ਪਾਸ ਕਿਸੇ ਖ਼ਾਸ ਵਿਅਕਤੀ ਨੂੰ ਮਾਰਨ ਲਈ ਪਹਿਲਾਂ ਤੋ ਸੋਚਿਆ ਗਿਆ ਡਿਜ਼ਾਈਨ ਨਹੀਂ ਸੀ। ਕਿਹੜੀਆਂ-ਕਿਹੜੀਆਂ ਹਾਲਤਾਂ ਵਿੱਚ ਢੰਡ ਯੋਗ ਮਨੁੱਖ ਹੱਤਿਆ ਕਤਲ ਨਹੀਂ ਹੈ :- ਛੋਟ(Exceptions) ਛੋਟ -1 :- ਢੰਡ ਯੋਗ ਮਨੁੱਖ ਹੱਤਿਆ ਕਤਲ ਨਹੀਂ ਹੈ ਜੇਕਰ ਅਪਰਾਧੀ ਉਸ ਵੇਲੇ ਜਦੋਂ ਉਹ ਗੰਭੀਰ ਅਤੇ ਅਚਾਨਕ ਉਕਸਾਉਣ ਦੁਆਰਾ ਸੰਜਮ ਦੀ ਸ਼ਕਤੀ ਤੋ ਵਾਂਝਿਆਂ ਰਹਿੰਦਿਆਂ ਉਸ ਵਿਅਕਤੀ ਦੀ ਮੌਤ ਕਰ ਦੇਵੇ ਜਿਸ ਨੇ ਭੜਕਾਹਟ ਦਿੱਤੀ ਸੀ ਜਾਂ ਕਿਸੇ ਹੋਰ ਵਿਅਕਤੀ ਦੀ ਗ਼ਲਤੀ ਜਾਂ ਇਤਫ਼ਾਕ ਨਾਲ ਕਰ ਦੇਵੇ। ਉਪਰੋਕਤ ਛੋਟ ਹੇਠ ਲਿਖੀਆਂ ਸ਼ਰਤਾਂ ਅਧੀਨ ਹੈ - (1) ਕਿ ਉਹ ਭੜਕਾਹਟ ਕਿਸੇ ਵਿਅਕਤੀ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਉਣ ਲਈ ਬਹਾਨੇ ਵਜੋਂ ਅਪਰਾਧੀ ਵੱਲੋਂ ਸਵੈ ਇੱਛਾ ਨਾਲ ਨਾਂ ਭੜਕਾਈ ਗਈ ਹੋਵੇ। (2) ਕਿ ਉਹ ਭੜਕਾਹਟ ਕਿਸੇ ਅਜਿਹੀ ਗੱਲ ਦੁਆਰਾ ਨਾਂ ਹੋਵੇ ਜੋ ਕਾਨੂੰਨ ਦੀ ਪਾਲਣਾ ਵਿੱਚ, ਕਿਸੇ ਲੋਕ ਸੇਵਕ ਵੱਲੋਂ ਆਪਣੀਆਂ ਸ਼ਕਤੀਆਂ ਦੀ ਕਾਨੂੰਨ ਤਹਿਤ ਵਰਤੋਂ ਵਿੱਚ ਕੀਤੀ ਹੋਵੇ। (3) ਕਿ ਉਹ ਭੜਕਾਹਟ ਕਿਸੇ ਅਜਿਹੀ ਗੱਲ ਦੁਆਰਾ ਨਾਂ ਹੋਵੇ ਜੋ ਨਿੱਜੀ ਰੱਖਿਆ ਦੇ ਅਧਿਕਾਰ ਦੀ ਕਾਨੂੰਨ ਤਹਿਤ ਵਰਤੋਂ ਵਿੱਚ ਹੋਵੇ। ਵਿਆਖਿਆ- ਇਹ ਸਵਾਲ ਹੈ ਕਿ ਕੀ ਭੜਕਾਹਟ ਇੰਨੀ ਗੰਭੀਰ ਅਤੇ ਅਚਾਨਕ ਸੀ ਕਿ ਅਪਰਾਧੀ ਨੂੰ ਕਤਲ ਦੇ ਘੇਰੇ ਵਿੱਚ ਆਉਣ ਤੋਂ ਬਚਾ ਲਵੇਗੀ। ਉਦਾਹਰਨ :- (1) Z ਦੁਆਰਾ ਦਿੱਤੀ ਭੜਕਾਹਟ ਦੇ ਕਾਰਨ A ਜਾਣਬੁੱਝ ਕੇ Z ਦੇ ਬੱਚੇ Y ਨੂੰ ਮਾਰ ਦਿੰਦਾ ਹੈ। ਇਹ ਕਤਲ ਹੈ, ਕਿਉਂਕਿ ਭੜਕਾਹਟ ਬੱਚੇ ਦੁਆਰਾ ਨਹੀਂ ਦਿੱਤੀ ਗਈ ਸੀ ਅਤੇ ਉਸ ਬੱਚੇ ਦੀ ਮੌਤ ਉਸ ਭੜਕਾਹਟ ਨਾਲ ਕੀਤੇ ਗਏ ਕੰਮ ਦੌਰਾਨ ਇਤਫ਼ਾਕ ਨਾਲ ਜਾਂ ਬਦਕਿਸਮਤੀ ਨਾਲ ਨਹੀਂ ਹੋਈ। (2) A ਨਾਮ ਦੇ ਵਿਅਕਤੀ ਨੂੰ Y ਅਚਾਨਕ ਭੜਕਾਹਟ ਦਿੰਦਾ ਹੈ। A ਇਸ ਭੜਕਾਹਟ ਕਾਰਨ Y ਤੇ ਪਿਸਤੌਲ ਚਲਾਉਂਦਾ ਹੈ, ਅਤੇ ਨਜ਼ਰੋਂ ਓਹਲੇ ਖੜੇ Z ਨੂੰ ਮਾਰ ਦਿੰਦਾ ਹੈ, ਇੱਥੇ ਨਾ ਤਾਂ A ਦਾ ਇਰਾਦਾ Z ਨੂੰ ਜਿਹੜਾ ਉਸ ਦੇ ਨੇੜੇ ਹੈ, ਪਰ ਨਜ਼ਰੋਂ ਓਹਲੇ ਸੀ, ਨੂੰ ਮਾਰਨ ਦਾ ਹੈ ਅਤੇ ਨਾਂ ਹੀ ਉਸ ਨੂੰ ਇਸ ਦਾ ਪਤਾ ਹੈ। ਏਥੇ A ਨੇ ਕਤਲ ਨਹੀਂ ਕੀਤਾ, ਸਗੋਂ ਕੇਵਲ ਦੰਡ ਯੋਗ ਮਨੁੱਖ ਹੱਤਿਆ ਕੀਤੀ ਹੈ। (3) Z ਦੁਆਰਾ, A ਨਾਮ ਦੇ ਵਿਅਕਤੀ ਨੂੰ ਕਾਨੂੰਨ ਤਹਿਤ ਹਿਰਾਸਤ ਵਿਚ ਲਿਆ ਜਾਂਦਾ ਹੈ , ਜਿਸ ਕਾਰਨ A ਅਚਾਨਕ ਭੜਕ ਜਾਂਦਾ ਹੈ ਅਤੇ Z ਨੂੰ ਮਾਰ ਦਿੰਦਾ ਹੈ। ਇਹ ਕਤਲ ਹੈ, ਕਿਉਂਕਿ ਭੜਕਾਹਟ ਅਜਿਹੀ ਗੱਲ ਦੁਆਰਾ ਦਿੱਤੀ ਗਈ ਸੀ ਜਿਹੜੀ ਇੱਕ ਲੋਕ -ਸੇਵਕ ਦੁਆਰਾ ਉਸ ਦੀਆਂ ਸ਼ਕਤੀਆਂ ਦੀ ਵਰਤੋਂ ਵਿੱਚ ਕੀਤੀ ਗਈ ਸੀ। (4) A, Z ਨਾਮ ਦੇ ਮੈਜਿਸਟਰੇਟ ਸਾਹਮਣੇ ਗਵਾਹ ਵਜੋਂ ਪੇਸ਼ ਹੁੰਦਾ ਹੈ। Z ਕਹਿੰਦਾ ਹੈ ਕਿ ਉਹ A ਦੀ ਗਵਾਹੀ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ A ਨੇ ਝੂਠੀ ਗਵਾਹੀ ਦਿੱਤੀ ਹੈ। A ਇਨ੍ਹਾਂ ਸ਼ਬਦਾਂ ਨਾਲ ਅਚਾਨਕ ਭੜਕ ਜਾਂਦਾ ਹੈ, ਅਤੇ Z ਨੂੰ ਮਾਰ ਦਿੰਦਾ ਹੈ, ਇਹ ਕਤਲ ਹੈ। (5) A , Z ਦਾ ਨੱਕ ਖਿੱਚਣ ਦੀ ਕੋਸ਼ਸ਼ ਕਰਦਾ ਹੈ। Z ਨਿੱਜੀ ਰੱਖਿਆ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ A ਨੂੰ ਅਜਿਹਾ ਕਰਨ ਤੋਂ ਰੋਕਣ ਲਈ ਪਕੜ ਲੈਂਦਾ ਹੈ ਜਿਸ ਦੇ ਨਤੀਜੇ ਵਜੋਂ A ਅਚਾਨਕ ਭੜਕ ਜਾਂਦਾ ਹੈ ਅਤੇ ਉਹ Z ਨੂੰ ਮਾਰ ਦਿੰਦਾ ਹੈ, ਇਹ ਕਤਲ ਹੈ ਕਿਉਂਕਿ ਭੜਕਾਹਟ ਅਜਿਹੀ ਗੱਲ ਦੁਆਰਾ ਦਿੱਤੀ ਗਈ ਸੀ ਜਿਹੜੀ ਨਿੱਜੀ ਰੱਖਿਆ ਦੇ ਅਧਿਕਾਰ ਦੀ ਵਰਤੋਂ ਵਿੱਚ ਕੀਤੀ ਗਈ ਸੀ। (6) Z, Y ਨਾਮ ਦੇ ਵਿਅਕਤੀ ਨੂੰ ਮਾਰਦਾ ਹੈ। ਨਤੀਜੇ ਵਜੋਂ Y ਭੜਕ ਜਾਂਦਾ ਹੈ। ਪਾਸ ਖੜ੍ਹਾ A, Y ਦੇ ਗ਼ੁੱਸੇ ਦਾ ਲਾਭ ਉਠਾਉਣ ਲਈ ਅਤੇ ਉਸ ਦੇ ਹੱਥੋ Z ਨੂੰ ਮਰਵਾਉਣ ਦੇ ਇਰਾਦੇ ਨਾਲ Y ਦੇ ਹੱਥ ਵਿੱਚ ਇੱਕ ਚਾਕੂ ਫੜਾ ਦਿੰਦਾ ਹੈ ਅਤੇ Y ਉਸ ਚਾਕੂ ਨਾਲ Z ਨੂੰ ਮਾਰ ਦਿੰਦਾ ਹੈ। ਇੱਥੇ Y ਨੇ ਭਾਵੇਂ ਕੇਵਲ ਦੰਡ ਯੋਗ ਮਨੁੱਖ ਹੱਤਿਆ ਹੀ ਕੀਤੀ ਹੋਵੇ, ਪਰ A ਕਤਲ ਦਾ ਦੋਸ਼ੀ ਹੈ। ਛੋਟ -2 ਢੰਡ ਯੋਗ ਮਨੁੱਖ ਹੱਤਿਆ ਕਤਲ ਨਹੀਂ ਹੈ ਜੇਕਰ ਅਪਰਾਧੀ ਸਰੀਰ ਜਾਂ ਸੰਪਤੀ ਦੀ ਨਿੱਜੀ ਰੱਖਿਆ ਦੇ ਅਧਿਕਾਰ ਨੂੰ good faith ਨਾਲ ਵਰਤੋਂ ਵਿੱਚ ਲਿਆਉਂਦੇ ਹੋਏ, ਕਾਨੂੰਨ ਦੁਆਰਾ ਉਸ ਨੂੰ ਦਿੱਤੀ ਸ਼ਕਤੀ ਤੋਂ ਵੱਧ ਅਤੇ ਬਿਨਾਂ ਪਹਿਲਾ ਕਿਸੇ ਸੋਚ ਵਿਚਾਰ ਦੇ ਅਤੇ ਅਜਿਹੀ ਰੱਖਿਆ ਦੇ ਮਕਸਦ ਲਈ, ਜਿਨ੍ਹਾਂ ਨੁਕਸਾਨ ਕਰਨਾ ਜ਼ਰੂਰੀ ਸੀ ਉਸ ਤੋਂ ਵੱਧ ਨੁਕਸਾਨ ਕਰਨ ਦੇ ਕਿਸੇ ਇਰਾਦੇ ਤੋਂ ਬਿਨਾਂ, ਉਸ ਵਿਅਕਤੀ ਦੀ ਮੌਤ ਕਰ ਦਿੰਦਾ ਹੈ, ਜਿਸ ਦੇ ਵਿਰੁੱਧ ਉਹ ਨਿੱਜੀ ਰੱਖਿਆ ਦੇ ਅਧਿਕਾਰ ਵਰਤੋਂ ਵਿੱਚ ਲਿਆ ਰਿਹਾ ਹੋਵੇ। ਉਦਾਹਰਨ :- (1) A ਨੂੰ Z ਘੋੜੇ ਦਾ ਚਾਬਕ ਮਾਰਨ ਦੀ ਕੋਸ਼ਸ਼ ਕਰਦਾ ਹੈ, ਪਰ ਅਜਿਹੇ ਤਰੀਕੇ ਨਾਲ ਨਹੀਂ ਕਿ A ਨੂੰ ਸਖ਼ਤ ਸੱਟ ਲੱਗ ਜਾਵੇ। ਪ੍ਰੰਤੂ A ਪਿਸਤੌਲ ਕੱਢ ਲੈਂਦਾ ਹੈ ਅਤੇ Z ਹਮਲਾ ਜਾਰੀ ਰੱਖਦਾ ਹੈ। A good faith ਨਾਲ ਇਹ ਵਿਸ਼ਵਾਸ ਕਰਦੇ ਹੋਏ ਕਿ ਉਹ ਆਪਣੇ ਆਪ ਨੂੰ ਚਾਬਕ ਮਾਰੇ ਜਾਣ ਤੋਂ ਕਿਸੇ ਹੋਰ ਤਰੀਕੇ ਨਾਲ ਨਹੀਂ ਬਚਾ ਸਕਦਾ ਅਤੇ Z ਨੂੰ ਗੋਲੀ ਮਾਰ ਦਿੰਦਾ ਹੈ। A ਨੇ ਕਤਲ ਨਹੀਂ ਕੀਤਾ, ਸਗੋਂ ਕੇਵਲ ਦੰਡ ਯੋਗ ਮਨੁੱਖ ਹੱਤਿਆ ਕੀਤੀ ਹੈ। ਛੋਟ -3 ਢੰਡ ਯੋਗ ਮਨੁੱਖ ਹੱਤਿਆ ਕਤਲ ਨਹੀਂ ਹੈ ਜੇਕਰ ਅਪਰਾਧੀ ਲੋਕ ਸੇਵਕ ਹੁੰਦੇ ਹੋਏ ਜਾਂ ਲੋਕ ਸੇਵਕ ਦੀ ਮਦਦ ਕਰਦੇ ਹੋਏ, ਜੋ ਲੋਕ ਨਿਆਂ ਲਈ ਕੰਮ ਕਰ ਰਿਹਾ, ਕਾਨੂੰਨ ਦੁਆਰਾ ਉਸ ਨੂੰ ਦਿੱਤੀਆਂ ਸ਼ਕਤੀਆਂ ਤੋਂ ਅੱਗੇ ਵਧ ਜਾਵੇ ਅਤੇ ਕਿਸੇ ਅਜਿਹੇ ਕੰਮ ਨਾਲ ਵਿਅਕਤੀ ਦੀ ਮੌਤ ਕਰ ਦੇਵੇ ਜੋ ਕੰਮ ਉਸ ਵੱਲੋਂ good faith ਵਿੱਚ ਇਹ ਜਾਣਦੇ ਹੋਏ ਕੀਤਾ ਜਾਵੇ ਕਿ ਜਿਸ ਬਾਰੇ ਉਹ ਵਿਸ਼ਵਾਸ ਕਰਦੇ ਹੋਏ ਇਹ ਕਾਨੂੰਨ ਦੇ ਤਹਿਤ ਠੀਕ ਹੈ ਅਤੇ ਉਸ ਦੀ ਲੋਕ ਸੇਵਕ ਵਜੋਂ ਡਿਊਟੀ ਨਿਭਾਉਣ ਲਈ ਜ਼ਰੂਰੀ ਸੀ ਅਤੇ ਜਿਸ ਵਿਅਕਤੀ ਦੀ ਮੌਤ ਕੀਤੀ ਹੈ, ਉਸ ਬਾਰੇ ਮੰਦ ਭਾਵਨਾ ਨਾਂ ਹੋਵੇ। ਛੋਟ-4 ਦੰਡ ਯੋਗ ਮਨੁੱਖ ਹੱਤਿਆ ਕਤਲ ਨਹੀਂ ਹੈ ਜੇਕਰ ਉਹ ਅਚਾਨਕ ਝਗੜੇ ਤੋਂ ਪੈਦਾ ਹੋਏ ਗ਼ੁੱਸੇ ਜਾਂ ਜਨੰੂਨ ਦੀ ਗਰਮੀ ਕਾਰਨ ਅਚਾਨਕ ਲੜਾਈ ਵਿੱਚ ਬਿਨਾਂ ਪਹਿਲਾ ਸੋਚ ਵਿਚਾਰ ਦੇ ਕੀਤਾ ਗਿਆ ਹੋਵੇ ਅਤੇ ਅਪਰਾਧੀ ਵੱਲੋਂ ਅਯੋਗ ਲਾਭ ਲਏ ਬਿਨਾਂ ਜਾਂ ਬਿਨਾਂ ਬੇਰਹਿਮੀ ਨਾਲ ਜਾਂ ਅਸਧਾਰਨ ਤੌਰ ਤੇ ਕੰਮ ਕੀਤੇ ਬਿਨਾਂ ਕੀਤਾ ਗਿਆ ਹੋਵੇ। ਵਿਆਖਿਆ- ਅਜਿਹੀਆਂ ਹਾਲਤਾਂ ਵਿਚ ਇਹ ਤੱਤ ਹੀਣ ਹੈ ਕਿ ਕਿਹੜੀ ਧਿਰ ਭੜਕਾਹਟ ਦਿੰਦੀ ਹੈ ਜਾਂ ਪਹਿਲਾ ਹਮਲਾ ਕਰਦੀ ਹੈ। ਛੋਟ -5 ਦੰਡ ਯੋਗ ਮਨੁੱਖ ਹੱਤਿਆ ਕਤਲ ਨਹੀਂ ਹੈ ਜਦੋਂ ਉਹ ਵਿਅਕਤੀ ਜਿਸ ਦੀ ਮੌਤ ਹੋਈ ਹੋਵੇ, 18 ਸਾਲ ਤੋਂ ਵੱਧ ਉਮਰ ਦਾ ਹੋਵੇ ਅਤੇ ਆਪਣੀ ਸਹਿਮਤੀ ਨਾਲ ਮੌਤ ਹੋਣ ਦਿੰਦਾ ਹੈ ਜਾਂ ਮੌਤ ਦਾ ਜੋਖ਼ਮ ਉਠਾਉਂਦਾ ਹੈ। ਉਦਾਹਰਨ :- (1) Z ਨਾਮ ਦਾ ਵਿਅਕਤੀ ਜਿਹੜਾ 18 ਸਾਲਾਂ ਤੋਂ ਘੱਟ ਉਮਰ ਦਾ ਹੈ, ਉਸ ਨੂੰ ਉਕਸਾ ਕੇ , A ਜਾਣਬੁੱਝ ਕੇ ਉਸ ਦੀ ਆਤਮ-ਹੱਤਿਆ ਕਰਵਾਉਂਦਾ ਹੈ। ਇੱਥੇ ਬਾਲਪਣ ਦੇ ਕਾਰਨ Z ਆਪਣੀ ਮੌਤ ਲਈ ਸਹਿਮਤੀ ਦੇਣ ਤੋ ਅਸਮਰਥ ਸੀ। ਇਸ ਲਈ A ਨੇ ਕਤਲ ਲਈ ਉਕਸਾਇਆ ਹੈ।
OLD SECTION DETAIL
No old sections available.