Go Back

Indian Penal Code

Section : 222

Intentional omission to apprehend on the part of public servant bound to apprehend person under sentence or lawfully committed

ਲੋਕ ਸੇਵਕ ਵੱਲੋਂ ਜਾਣਬੁੱਝ ਕੇ ਅਣਗਹਿਲੀ ਕਰਨ ਦੀ ਸਜਾ ਜਦੋਂ ਉਸ ਨੇ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨਾ ਹੋਵੇ ਜੋ ਸਜਾ ਦੇ ਹੁਕਮਾਂ ਅਧੀਨ ਹੈ ਜਾਂ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਲੋਕ ਸੇਵਕ ਕਾਨੂੰਨ ਦੁਆਰਾ ਪਾਬੰਦ ਹੈ

ਜੋ ਕੋਈ ਵੀ ਇੱਕ ਲੋਕ ਸੇਵਕ ਹੋਣ ਦੇ ਨਾਤੇ, ਅਦਾਲਤ ਦੇ ਸਜ਼ਾ ਦੇ ਹੁਕਮਾਂ ਅਧੀਨ ਜਾਂ ਹਿਰਾਸਤ ਲਈ ਕਾਨੂੰਨੀ ਤੌਰ ਤੇ ਹਵਾਲੇ ਕੀਤੇ ਕਿਸੇ ਵਿਅਕਤੀ ਨੂੰ ਫੜਨ ਲਈ ਜਾਂ ਰੋਕ ਵਿੱਚ ਰੱਖਣ ਲਈ ਕਾਨੂੰਨੀ ਤੌਰ ਤੇ ਪਾਬੰਦ ਹੋਵੇ, ਪਰ ਉਹ ਅਜਿਹੇ ਵਿਅਕਤੀ ਨੂੰ ਫੜਨ ਵਿੱਚ ਜਾਣਬੁੱਝ ਕੇ ਨਾਂ ਫੜੇ ਜਾਂ ਜਾਣਬੁੱਝ ਕੇ ਭੱਜਣ ਦੇਵੇ ਜਾਂ ਭੱਜਣ ਵਿੱਚ ਜਾਂ ਭੱਜਣ ਦੀ ਕੋਸ਼ਸ਼ ਵਿੱਚ ਜਾਣਬੁੱਝ ਕੇ ਸਹਾਇਤਾ ਕਰੇ ਤਾਂ ਉਸ ਨੂੰ ਹੇਠ ਲਿਖੇ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ - ਜੇਕਰ ਉਹ ਵਿਅਕਤੀ ਮੌਤ ਦੀ ਸਜ਼ਾ ਦੇ ਹੁਕਮਾਂ ਅਧੀਨ ਹੋਵੇ ਤਾਂ ਲੋਕ ਸੇਵਕ ਨੂੰ ਜੁਰਮਾਨੇ ਸਹਿਤ ਜਾਂ ਬਿਨਾਂ ਜੁਰਮਾਨਾ ਉਮਰ ਕੈਦ ਜਾਂ ਦੋਹਾਂ ਵਿੱਚੋਂ ਕਿਸੇ ਤਰ੍ਹਾਂ ਦੀ 14 ਸਾਲ ਤੱਕ ਦੀ ਕੈਦ ਹੋ ਸਕਦੀ ਹੈ; ਜਾਂ ਜੇਕਰ ਉਹ ਵਿਅਕਤੀ ਅਦਾਲਤ ਵੱਲੋਂ ਉਮਰ ਕੈਦ ਜਾਂ 10 ਸਾਲ ਜਾਂ ਇਸ ਤੋਂ ਵੱਧ ਮਿਆਦ ਦੀ ਕੈਦ ਦੇ ਅਧੀਨ ਹੋਵੇ ਤਾਂ ਲੋਕ ਸੇਵਕ ਨੂੰ ਜੁਰਮਾਨੇ ਸਹਿਤ ਜਾਂ ਬਿਨਾਂ ਜੁਰਮਾਨਾ ਦੋਹਾਂ ਵਿੱਚੋਂ ਕਿਸੇ ਤਰ੍ਹਾਂ ਦੀ 7 ਸਾਲ ਤੱਕ ਕੈਦ ਹੋ ਸਕੇਗੀ; ਜਾਂ ਜੇਕਰ ਉਹ ਵਿਅਕਤੀ ਅਦਾਲਤ ਵੱਲੋਂ ਸਜ਼ਾ ਦੇ ਹੁਕਮ ਦੁਆਰਾ 10 ਸਾਲ ਤੋਂ ਘੱਟ ਮਿਆਦ ਦੀ ਕੈਦ ਦੇ ਅਧੀਨ ਹੋਵੇ ਜਾਂ ਜੇਕਰ ਉਹ ਵਿਅਕਤੀ ਹਿਰਾਸਤ ਲਈ ਕਾਨੂੰਨੀ ਤੌਰ ਤੇ ਹਵਾਲੇ ਕੀਤਾ ਗਿਆ ਹੋਵੇ, ਤਾਂ ਲੋਕ ਸੇਵਕ ਨੂੰ ਦੋਹਾਂ ਵਿੱਚੋਂ ਕਿਸੇ ਤਰ੍ਹਾਂ ਦੀ 3 ਸਾਲ ਤੱਕ ਕੈਦ ਜਾਂ ਜੁਰਮਾਨਾ ਜਾਂ ਦੋਹਾਂ ਦੀ ਸਜ਼ਾ ਦਿੱਤੀ ਜਾਵੇਗੀ।



OLD SECTION DETAIL

No old sections available.