Go Back

Criminal Procedure Code

Section : 172

Diary of proceedings in investigation

ਤਫ਼ਤੀਸ਼ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਦੀ ਡਾਇਰੀ (ਕੇਸ ਡਾਇਰੀਆਂ)

(1) ਇਸ ਚੈਪਟਰ ਅਧੀਨ ਤਫ਼ਤੀਸ਼ ਕਰ ਰਿਹਾ ਹਰੇਕ ਪੁਲਿਸ ਅਫ਼ਸਰ, ਤਫ਼ਤੀਸ਼ ਵਿੱਚ ਕੀਤੀ ਗਈ ਦਿਨ ਪ੍ਰਤੀ ਦਿਨ ਦੀ ਕਾਰਵਾਈ (ਜ਼ਿਮਨੀ) ਨੂੰ ਇਕ ਡਾਇਰੀ (ਕੇਸ ਡਾਇਰੀ) ਵਿੱਚ ਲਿਖੇਗਾ, ਜਿਸ ਵਿੱਚ ਉਹ ਸਮਾਂ ਜਦੋਂ ਉਸ ਨੂੰ ਇਤਲਾਹ ਮਿਲੀ, ਉਹ ਸਮਾਂ ਜਦੋਂ ਉਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਅਤੇ ਜਦੋਂ ਬੰਦ ਕੀਤੀ, ਉਹ ਥਾਂ ਜਾਂ ਥਾਵਾਂ ਜਿੱਥੇ ਉਹ ਗਿਆ ਅਤੇ ਉਸ ਦੀ ਤਫ਼ਤੀਸ਼ ਦੌਰਾਨ ਲੱਭੇ ਗਏ ਹਾਲਾਤ ਦਾ ਵੇਰਵਾ ਲਿਖੇਗਾ (ੳ) ਧਾਰਾ 161 ਤਹਿਤ ਲਿਖੇ ਗਵਾਹਾਂ ਦੇ ਬਿਆਨ ਵੀ ਕੇਸ ਡਾਇਰੀ ਵਿੱਚ ਦਰਜ ਕੀਤੇ ਜਾਣਗੇ (ਅ) ਉਪ-ਧਾਰਾ (1) ਵਿਚ ਜ਼ਿਕਰ ਕੀਤੀ ਗਈ ਡਾਇਰੀ ਦੇ ਭਾਗਾਂ ਤੇ ਪੰਨਿਆਂ ਨੂੰ ਨੰਬਰ ਲਗਾਉਣਾ ਜ਼ਰੂਰੀ ਹੋਵੇਗਾ (2) ਕੋਈ ਫ਼ੌਜਦਾਰੀ ਅਦਾਲਤ ਅਜਿਹੀ ਅਦਾਲਤ ਵਿੱਚ ਜਾਂਚ ਜਾਂ ਸੁਣਵਾਈ ਅਧੀਨ ਮਾਮਲੇ ਦੀਆਂ ਪੁਲਿਸ ਡਾਇਰੀਆਂ ਮੰਗਵਾ ਸਕੇਗੀ ਅਤੇ ਅਜਿਹੀਆਂ ਡਾਇਰੀਆਂ ਨੂੰ ਮੁਕੱਦਮੇ ਵਿੱਚ ਸ਼ਹਾਦਤ ਵੱਜੋ ਤਾਂ ਨਹੀਂ ਪਰ ਅਜਿਹੀ ਜਾਂਚ ਜਾਂ ਸੁਣਵਾਈ ਵਿੱਚ ਆਪਣੀ ਸਹਾਇਤਾ ਲਈ ਵਰਤ ਸਕੇਗੀ। (3) ਨਾਂ ਮੁਲਜ਼ਮ ਅਤੇ ਨਾਂ ਹੀ ਉਸ ਦੇ ਏਜੰਟ ਅਜਿਹੀਆਂ ਡਾਇਰੀਆਂ ਮੰਗਵਾਉਣ ਦੇ ਹੱਕਦਾਰ ਹੋਣਗੇ ਅਤੇ ਨਾਂ ਹੀ ਉਹ ਕੇਵਲ ਇਸ ਕਾਰਨ ਉਨ੍ਹਾਂ ਨੂੰ ਵੇਖਣ ਦੇ ਹੱਕਦਾਰ ਹੋਣਗੇ ਕਿ ਉਹ ਅਦਾਲਤ ਦੁਆਰਾ ਵੇਖੀਆਂ ਗਈਆਂ ਹਨ, ਪ੍ਰੰਤੂ ਜੇਕਰ ਉਹ ਉਸ ਪੁਲਿਸ ਅਫ਼ਸਰ ਦੁਆਰਾ, ਜਿਸ ਨੇ ਕੇਸ ਡਾਇਰੀ ਲਿਖੀ ਹੈ, ਆਪਣੀ ਯਾਦ ਤਾਜ਼ਾ ਕਰਨ ਲਈ ਵਰਤੀ ਜਾਂਦੀ ਹੈ, ਜਾਂ ਜੇਕਰ ਅਦਾਲਤ ਕੇਸ ਡਾਇਰੀਆਂ ਨੂੰ ਅਜਿਹੇ ਪੁਲਿਸ ਅਫ਼ਸਰ ਦੀਆਂ ਗੱਲਾਂ ਦਾ ਖੰਡਨ ਕਰਨ ਦੇ ਮਕਸਦ ਲਈ ਵਰਤਦੀ ਹੈ ਤਾਂ ਜਿਹੋ ਜਿਹਾ ਕੇਸ ਹੋਵੇ ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 161 ਜਾਂ ਧਾਰਾ 145, ਦੇ ਉਪਬੰਧ ਲਾਗੂ ਹੋਣਗੇ।



OLD SECTION DETAIL

No old sections available.