Go Back

Criminal Procedure Code

Section : 166 B

Letter of request from a country or place outside India to a Court or an authority for investigation in India

ਭਾਰਤ ਤੋ ਬਾਹਰ ਕਿਸੇ ਸਥਾਨ ਜਾਂ ਦੇਸ਼ ਵੱਲੋਂ ਭਾਰਤ ਵਿੱਚ ਤਫ਼ਤੀਸ਼ ਦੇ ਲਈ ਕਿਸੇ ਅਦਾਲਤ ਨੂੰ ਅਥਾਰਿਟੀ ਨੂੰ ਲੈਟਰ ਆਫ਼ ਰਿਕਵੈਸਟ

(1) ਭਾਰਤ ਤੋਂ ਬਾਹਰ ਦੇ ਕਿਸੇ ਦੇਸ਼ ਜਾਂ ਸਥਾਨ ਤੋ ਉੱਥੇ ਕਿਸੇ ਅਪਰਾਧ ਦੀ ਹੋ ਰਹੀ ਤਫ਼ਤੀਸ਼ ਦੇ ਸਬੰਧ ਵਿੱਚ ਕਿਸੇ ਵਿਅਕਤੀ ਦੀ ਗਵਾਹੀ ਲਈ, ਜਾਂ ਕੋਈ ਦਸਤਾਵੇਜ਼ ਜਾਂ ਵਸਤੂ ਪੇਸ਼ ਕਰਨ ਲਈ ਕੋਈ ਲੈਟਰ ਆਫ਼ request ਪ੍ਰਾਪਤ ਹੁੰਦੀ ਹੈ ਤਾਂ ਕੇਂਦਰ ਸਰਕਾਰ ਜੇਕਰ ਠੀਕ ਸਮਝੇ ਤਾਂ ਉਸ ਨੂੰ- (i) Chief Metropolitan Magistrate ਜਾਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਾਂ ਅਜਿਹੇ ਮਹਾਂਨਗਰ ਮੈਜਿਸਟਰੇਟ ਜਾਂ ਜੁਡੀਸ਼ੀਅਲ ਮੈਜਿਸਟਰੇਟ ਨੂੰ ਜਿਸ ਨੂੰ ਇਸ ਕੰਮ ਲਈ ਨਿਯੁਕਤ ਕਰੇ, ਨੂੰ ਫਾਰਵਰਡ ਕਰ ਦੇਵੇਗੀ ਅਤੇ ਮੈਜਿਸਟਰੇਟ ਅਜਿਹੇ ਵਿਅਕਤੀ ਨੂੰ ਸੰਮਨ ਕਰਕੇ ਆਪਣੇ ਸਾਹਮਣੇ ਪੇਸ਼ ਹੋਣ ਲਈ ਬੁਲਾਏਗਾ , ਉਸ ਦੇ ਬਿਆਨ ਲਿਖੇਗਾ ਜਾਂ ਉਸ ਨੂੰ ਕੋਈ ਦਸਤਾਵੇਜ਼ ਜਾਂ ਵਸਤੂ ਪੇਸ਼ ਕਰਨ ਲਈ ਕਹੇਗਾ ਜਾਂ (ii) ਤਫ਼ਤੀਸ਼ ਲਈ ਕਿਸੇ ਪੁਲਿਸ ਅਧਿਕਾਰੀ ਨੂੰ ਭੇਜ ਸਕਦੀ ਹੈ ਜੋ ਉਸ ਅਪਰਾਧ ਦੀ ਉਸੇ ਤਰੀਕੇ ਨਾਲ ਤਫ਼ਤੀਸ਼ ਕਰੇਗਾ, ਜਿਵੇਂ ਕਿ ਉਹ ਅਪਰਾਧ ਭਾਰਤ ਵਿੱਚ ਕੀਤਾ ਗਿਆ ਹੈ। (2) ਉਪ-ਧਾਰਾ (1) ਦੇ ਅਧੀਨ ਇਕੱਠੀ ਕੀਤੀ ਗਈ ਜਾਂ ਲਈ ਗਈ ਸ਼ਹਾਦਤ ਨੂੰ ਜਾਂ authenticated ਕਾਪੀਆਂ ਨੂੰ ਜਾਂ ਇਕੱਠੀ ਹੋਈਆਂ ਚੀਜ਼ਾਂ ਨੂੰ ਮੈਜਿਸਟਰੇਟ ਜਾਂ ਪੁਲਿਸ ਅਧਿਕਾਰੀ ਵੱਲੋਂ , ਜਿਵੇਂ ਕਿ ਹਾਲਾਤ ਹੋਣ ਲੈਟਰ ਆਫ਼ ਰਿਕੁਐਸਟ ਜਾਰੀ ਕਰਨ ਵਾਲੀ ਅਦਾਲਤ ਜਾਂ ਅਥਾਰਿਟੀ ਨੂੰ ਫਾਰਵਰਡ ਕਰਨ ਲਈ, ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ, ਜਿਵੇਂ ਕੇਂਦਰ ਸਰਕਾਰ ਠੀਕ ਸਮਝੇ।



OLD SECTION DETAIL

No old sections available.