Go Back

Criminal Procedure Code

Section : 166

When officer in charge of police station may require another to issue search-warrant.

ਜਦੋਂ ਪੁਲਿਸ ਥਾਣੇ ਦਾ ਇੰਚਾਰਜ ਅਫ਼ਸਰ - ਨੂੰ ਤਲਾਸ਼ੀ ਵਾਰੰਟ ਜਾਰੀ ਕਰਨ ਲਈ ਕਿਸੇ ਹੋਰ ਦੀ ਲੋੜ ਹੋ ਸਕਦੀ ਹੈ

(1) ਥਾਣੇ ਦਾ ਇੰਚਾਰਜ ਅਫ਼ਸਰ ਜਾਂ ਅਜਿਹਾ ਪੁਲਿਸ ਅਫ਼ਸਰ ਜਿਸ ਦਾ ਰੈਂਕ ਸਬ-ਇੰਸਪੈਕਟਰ ਤੋਂ ਘੱਟ ਨਾਂ ਹੋਵੇ ਅਤੇ ਤਫ਼ਤੀਸ਼ ਕਰ ਰਿਹਾ ਹੋਵੇ, ਕਿਸੇ ਹੋਰ ਥਾਣੇ ਦੇ ਇੰਚਾਰਜ ਅਫ਼ਸਰ ਤੋਂ , ਭਾਵੇਂ ਉਹ ਉਸੇ ਜ਼ਿਲ੍ਹੇ ਵਿੱਚ ਹੋਵੇ ਜਾਂ ਕਿਸੇ ਹੋਰ ਜ਼ਿਲ੍ਹੇ ਵਿੱਚ, ਕਿਸੇ ਥਾਂ ਦੀ ਤਲਾਸ਼ੀ ਕਰਵਾ ਸਕਦਾ ਹੈ । ਅਜਿਹੇ ਕਿਸੇ ਕੇਸ ਵਿੱਚ ਪਹਿਲਾਂ ਜ਼ਿਕਰ ਕੀਤਾ ਗਿਆ ਅਫ਼ਸਰ ਆਪਣੇ ਥਾਣੇ ਦੀਆਂ ਹੱਦਾਂ ਅੰਦਰ ਅਜਿਹੀ ਤਲਾਸ਼ੀ ਕਰਵਾ ਸਕਦਾ ਹੈ। (2) ਅਜਿਹਾ ਅਫ਼ਸਰ, ਇਸ ਤਰ੍ਹਾਂ ਤਲਾਸ਼ੀ ਲਏ ਜਾਣ ਤੇ, ਧਾਰਾ 165 ਦੇ ਨਿਯਮਾਂ ਅਨੁਸਾਰ ਕਾਰਵਾਈ ਕਰੇਗਾ, ਅਤੇ ਜੇਕਰ ਕੋਈ ਵਸਤੂ ਲੱਭ ਦੀ ਹੈ ਤਾਂ ਤਲਾਸ਼ੀ ਦੀ ਬੇਨਤੀ ਕਰਨ ਵਾਲੇ ਅਫ਼ਸਰ ਨੂੰ ਸੌਂਪ ਦੇਵੇਗਾ (3) ਜਦੋਂ ਇਹ ਵਿਸ਼ਵਾਸ ਕਰਨ ਦਾ ਕਾਰਨ ਬਣਦਾ ਹੋਵੇ ਕਿ ਕਿਸੇ ਹੋਰ ਥਾਣੇ ਦੇ ਇੰਚਾਰਜ ਅਫ਼ਸਰ ਤੋਂ ਉਪ-ਧਾਰਾ (1) ਅਧੀਨ ਤਲਾਸ਼ੀ ਕਰਵਾਉਣ ਤੇ ਹੋਣ ਵਾਲੀ ਦੇਰੀ ਕਾਰਨ ਨਤੀਜਾ ਵਜੋਂ ਅਪਰਾਧ ਕੀਤੇ ਜਾਣ ਸਬੰਧੀ ਸ਼ਹਾਦਤ ਨਸ਼ਟ ਹੋ ਸਕਦੀ ਹੈ ਜਾਂ ਲੁਕਾਈ ਜਾ ਸਕਦੀ ਹੈ ਤਾਂ ਥਾਣੇ ਦੇ ਇੰਚਾਰਜ ਅਫ਼ਸਰ ਜਾਂ ਇਸ ਚੈਪਟਰ ਅਧੀਨ ਤਫ਼ਤੀਸ਼ ਕਰ ਰਿਹਾ ਪੁਲਿਸ ਅਫ਼ਸਰ ਕਾਨੂੰਨਨ ਕਿਸੇ ਹੋਰ ਥਾਣੇ ਦੀਆਂ ਸਥਾਨਕ ਹੱਦਾਂ ਅੰਦਰ ਕਿਸੇ ਥਾਂ ਦੀ ਧਾਰਾ 165 ਅਧੀਨ ਤਲਾਸ਼ੀ ਲੈ ਸਕਦਾ ਹੈ ਜਾਂ ਕਰਵਾ ਸਕਦਾ ਹੈ ਜਿਵੇਂ ਕਿ ਅਜਿਹੀ ਥਾਂ ਉਸ ਦੇ ਆਪਣੇ ਥਾਣੇ ਦੀਆਂ ਹੱਦਾਂ ਅੰਦਰ ਹੋਵੇ । (4) ਉਪ-ਧਾਰਾ (3) ਅਧੀਨ ਤਲਾਸ਼ੀ ਲੈ ਰਿਹਾ ਕੋਈ ਅਫ਼ਸਰ , ਉਸ ਥਾਣੇ ਦੇ ਇੰਚਾਰਜ ਅਫ਼ਸਰ ਨੂੰ ਜਿਸ ਦੀਆਂ ਹੱਦਾਂ ਅੰਦਰ ਅਜਿਹੀ ਥਾਂ ਸਥਿਤ ਹੈ, ਤਲਾਸ਼ੀ ਬਾਰੇ ਤੁਰੰਤ ਨੋਟਿਸ ਭੇਜੇਗਾ, ਅਤੇ ਨੋਟਿਸ ਦੇ ਨਾਲ ਧਾਰਾ 100 ਸੀ.ਆਰ.ਪੀ.ਸੀ. ਅਧੀਨ ਤਿਆਰ ਕੀਤੀ ਗਈ ਲਿਸਟ (ਜੇਕਰ ਕੋਈ ਹੋਵੇ ) ਦੀ ਕਾਪੀ ਵੀ ਭੇਜੇਗਾ, ਅਤੇ ਉਸ ਅਪਰਾਧ ਦੀ ਸੁਣਵਾਈ ਦਾ ਅਧਿਕਾਰ ਰੱਖਣ ਵਾਲੇ ਸਭ ਤੋਂ ਨੇੜੇ ਦੇ ਮੈਜਿਸਟਰੇਟ ਨੂੰ ਧਾਰਾ 165 ਦੀ ਉਪ-ਧਾਰਾ (1) ਅਤੇ (3) ਅਨੁਸਾਰ ਰਿਕਾਰਡ ਦੀਆਂ ਕਾਪੀਆਂ ਵੀ ਭੇਜੇਗਾ। (5) ਜਿਸ ਥਾਂ ਦੀ ਤਲਾਸ਼ੀ ਲਈ ਗਈ ਹੈ, ਉਸ ਦੇ ਮਾਲਕ ਜਾਂ occupier ਵੱਲੋਂ ਦਰਖਾਸਤ ਦੇਣ ਤੇ, ਮੈਜਿਸਟਰੇਟ ਨੂੰ ਉਪ-ਧਾਰਾ (4) ਅਧੀਨ ਭੇਜੇ ਗਏ ਰਿਕਾਰਡ ਦੀ ਕਾਪੀ ਮੁਫ਼ਤ ਦਿੱਤੀ ਜਾਵੇਗੀ।



OLD SECTION DETAIL

No old sections available.