Go Back
Criminal Procedure Code
Section : 129
Dispersal of assembly by use of civil force.
ਫੋਰਸ ਦੀ ਵਰਤੋ ਕਰਦੇ ਹੋਏ ਇਕੱਠ ਨੂੰ ਖਿੰਡਾਉਣਾ
Dispersal of assembly by use of civil force.
ਫੋਰਸ ਦੀ ਵਰਤੋ ਕਰਦੇ ਹੋਏ ਇਕੱਠ ਨੂੰ ਖਿੰਡਾਉਣਾ
(1) ਕੋਈ ਕਾਰਜਪਾਲਿਕਾ ਮੈਜਿਸਟਰੇਟ ਜਾਂ ਥਾਣੇ ਦਾ ਇੰਚਾਰਜ ਅਫ਼ਸਰ ਜਾਂ ਅਜਿਹੇ ਇੰਚਾਰਜ ਅਫ਼ਸਰ ਦੀ ਗੈਰ-ਹਾਜ਼ਰੀ ਵਿੱਚ ਕੋਈ ਪੁਲਿਸ ਅਫ਼ਸਰ ਜਿਸ ਦਾ ਰੈਂਕ ਸਬ-ਇੰਸਪੈਕਟਰ ਤੋਂ ਥੱਲੇ ਨਾਂ ਹੋਵੇ, ਕਿਸੇ ਕਾਨੂੰਨ ਵਿਰੁੱਧ ਅਸੈਂਬਲੀ ਨੂੰ ਜਾਂ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠ ਨੂੰ ਜਿਸ ਤੋਂ ਜਨਤਕ ਸ਼ਾਂਤੀ ਵਿੱਚ ਗੜਬੜ ਪੈਦਾ ਹੋਣ ਦੀ ਸੰਭਾਵਨਾ ਹੈ, ਉਸ ਨੂੰ ਖਿੰਡ ਜਾਣ ਦਾ ਹੁਕਮ ਦੇ ਸਕਦਾ ਹੈ, ਅਤੇ ਅਸੈਂਬਲੀ ਦੇ ਮੈਂਬਰਾਂ ਦਾ ਇਹ ਫ਼ਰਜ਼ ਹੋਵੇਗਾ ਕਿ ਉਹ ਖਿੰਡ ਜਾਣ। (2) ਜੇਕਰ ਅਜਿਹਾ ਹੁਕਮ ਦਿੱਤੇ ਜਾਣ ਤੇ ਅਜਿਹਾ ਅਸੈਂਬਲੀ ਖਿੰਡ ਨਹੀਂ ਜਾਂਦੀ, ਜਾਂ ਜੇਕਰ ਅਜਿਹਾ ਹੁਕਮ ਦਿੱਤੇ ਜਾਣ ਤੋਂ ਬਿਨਾਂ, ਉਹ ਇਸ ਤਰ੍ਹਾਂ ਦਾ ਵਿਵਹਾਰ ਹੈ ਕਿ ਜਿਸ ਤੋਂ ਉਸ ਦੇ ਨਾਂ ਖਿੰਡਣ ਦਾ ਪੱਕਾ ਇਰਾਦਾ ਵਿਖਾਈ ਦਿੰਦਾ ਹੈ, ਤਾਂ ਉਪ-ਧਾਰਾ (1) ਵਿੱਚ ਹਵਾਲਾ ਦਿੱਤਾ ਕੋਈ ਕਾਰਜਪਾਲਿਕਾ ਮੈਜਿਸਟਰੇਟ ਜਾਂ ਪੁਲਿਸ ਅਫ਼ਸਰ ਉਸ ਅਸੈਂਬਲੀ ਨੂੰ ਤਾਕਤ ਦੁਆਰਾ ਖਿੰਡਾਉਣ ਲਈ ਕਾਰਵਾਈ ਕਰ ਸਕਦਾ ਹੈ, ਅਤੇ ਕਿਸੇ ਪੁਰਸ਼ ਤੋਂ ਜਿਹੜਾ ਸ਼ਸਤਰਧਾਰੀ ਸੈਨਾ ਦਾ ਅਫ਼ਸਰ ਜਾਂ ਮੈਂਬਰ ਨਹੀਂ ਹੈ ਅਤੇ ਉਸ ਹੈਸੀਅਤ ਵਿੱਚ ਕੰਮ ਵੀ ਨਹੀਂ ਕਰ ਰਿਹਾ ਹੈ, ਸਹਾਇਤਾ ਲੈ ਸਕਦਾ ਹੈ ਤਾਂ ਕਿ ਅਜਿਹੇ ਇਕੱਠ ਨੂੰ ਖਿੰਡਾਇਆ ਜਾ ਸਕੇ, ਅਤੇ ਜ਼ਰੂਰੀ ਹੋਵੇ ਤਾਂ ਉਨ੍ਹਾਂ ਵਿਅਕਤੀਆਂ ਨੂੰ ਜਿਹੜੇ ਅਸੈਂਬਲੀ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕਰਨ ਜਾਂ ਉਨ੍ਹਾਂ ਅਸੈਂਬਲੀ ਵਿੱਚ ਮੌਜੂਦ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਲਈ ।
OLD SECTION DETAIL
No old sections available.