Go Back
Criminal Procedure Code
Section : 82
Proclamation for person absconding
ਫ਼ਰਾਰ ਹੋਏ ਵਿਅਕਤੀ ਲਈ ਘੋਸ਼ਣਾ
Proclamation for person absconding
ਫ਼ਰਾਰ ਹੋਏ ਵਿਅਕਤੀ ਲਈ ਘੋਸ਼ਣਾ
(1) ਜੇਕਰ ਕਿਸੇ ਅਦਾਲਤ ਕੋਲ (ਚਾਹੇ ਸਬੂਤ ਲੈਣ ਪਿੱਛੋਂ ਜਾਂ ਲਏ ਬਿਨਾਂ) ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਕੋਈ ਵੀ ਵਿਅਕਤੀ, ਜਿਸ ਦੇ ਵਿਰੁੱਧ ਉਸ ਨੇ ਵਰੰਟ ਜਾਰੀ ਕੀਤਾ ਹੈ, ਫ਼ਰਾਰ ਹੋ ਗਿਆ ਹੈ ਜਾਂ ਆਪਣੇ ਆਪ ਨੂੰ ਲੁਕਾ ਰਿਹਾ ਹੈ ਜਿਸ ਕਾਰਨ ਅਜਿਹੇ ਵਰੰਟ ਦੀ ਤਾਮੀਲ ਨਹੀਂ ਕੀਤੀ ਜਾ ਸਕਦੀ, ਤਾਂ ਅਜਿਹੀ ਅਦਾਲਤ ਲਿਖਤੀ ਘੋਸ਼ਣਾ ਪ੍ਰਕਾਸ਼ਿਤ ਕਰ ਸਕਦੀ ਹੈ ਕਿ ਉਹ ਵਿਅਕਤੀ ਦੱਸੀ ਥਾਂ ਤੇ ਅਤੇ ਲਿਖੇ ਸਮੇਂ ਤੇ, ਜਿਹੜਾ ਉਸ ਘੋਸ਼ਣਾ ਦੇ ਪ੍ਰਕਾਸ਼ਨ ਦੀ ਤਰੀਕ ਤੋਂ ਘੱਟ ਤੋਂ ਘੱਟ 30 ਦਿਨ ਪਿੱਛੋਂ ਦਾ ਹੋਵੇਗਾ, ਹਾਜ਼ਰ ਹੋਵੇ । (2) ਘੋਸ਼ਣਾ ਹੇਠ ਲਿਖੇ ਅਨੁਸਾਰ ਪ੍ਰਕਾਸ਼ਿਤ ਕੀਤੀ ਜਾਵੇਗੀ :— (i) (a) ਇਸ ਨੂੰ ਜਨਤਕ ਤੋਰ ਤੇ ਉਸ ਕਸਬੇ ਜਾਂ ਪਿੰਡ ਦੇ ਕਿਸੇ ਖ਼ਾਸ ਸਥਾਨ ਤੇ ਪੜ੍ਹਿਆ ਜਾਵੇਗਾ ਜਿਸ ਵਿੱਚ ਅਜਿਹਾ ਵਿਅਕਤੀ ਆਮ ਤੋਰ ਤੇ ਰਹਿੰਦਾ ਹੈ ; (b) ਇਸ ਨੂੰ ਘਰ ਜਾਂ ਘਰ ਦੇ ਕੁਝ ਖ਼ਾਸ ਹਿੱਸੇ ਤੇ ਚਿਪਕਾਇਆ ਜਾਵੇਗਾ ਜਿਸ ਵਿੱਚ ਉਹ ਵਿਅਕਤੀ ਆਮ ਤੋਰ ਤੇ ਰਹਿੰਦਾ ਹੈ ਜਾਂ ਅਜਿਹੇ ਕਸਬੇ ਜਾਂ ਪਿੰਡ ਦੀ ਕਿਸੇ ਖ਼ਾਸ ਥਾਂ ਤੇ ਜਿੱਥੇ ਉਹ ਵਿਅਕਤੀ ਰਹਿੰਦਾ ਹੈ; (c) ਇਸ ਦੀ ਇੱਕ ਨਕਲ ਅਦਾਲਤ ਦੇ ਕਿਸੇ ਖ਼ਾਸ ਹਿੱਸੇ ਤੇ ਚਿਪਕਾਈ ਜਾਵੇਗੀ; (ii) ਜੇਕਰ ਅਦਾਲਤ ਠੀਕ ਸਮਝਦੀ ਹੈ ਤਾਂ ਇਹ ਆਦੇਸ਼ ਵੀ ਦੇ ਸਕਦੀ ਹੈ ਕਿ ਘੋਸ਼ਣਾ ਦੀ ਇੱਕ ਨਕਲ ਰੋਜ਼ਾਨਾ ਅਖ਼ਬਾਰ ਵਿੱਚ ਪ੍ਰਕਾਸ਼ਿਤ ਕੀਤੀ ਜਾਵੇ ਜਿੱਥੇ ਅਜਿਹਾ ਵਿਅਕਤੀ ਆਮ ਤੌਰ ਤੇ ਰਹਿੰਦਾ ਹੈ। (3) ਘੋਸ਼ਣਾ ਜਾਰੀ ਕਰਨ ਵਾਲੀ ਅਦਾਲਤ ਦੁਆਰਾ ਇਹ ਲਿਖਤੀ ਕਥਨ ਕਿ ਘੋਸ਼ਣਾ ਨਿਸ਼ਚਿਤ ਦਿਨ ਨੂੰ ਉਪ-ਧਾਰਾ (2) ਦੀ ਧਾਰਾ (1) ਮੁਤਾਬਿਕ ਠੀਕ ਪ੍ਰਕਾਸ਼ਿਤ ਕੀਤੀ ਗਈ ਸੀ, ਇਸ ਗੱਲ ਦਾ ਮੰਨਣ ਯੋਗ ਸਬੂਤ ਸ਼ਹਾਦਤ ਹੋਵੇਗੀ ਕਿ ਇਸ ਧਾਰਾ ਦੀਆਂ ਲੋੜਾਂ ਦਾ ਪਾਲਣ ਕਰ ਦਿੱਤਾ ਗਿਆ ਹੈ ਅਤੇ ਕਿ ਘੋਸ਼ਣਾ ਉਸ ਦਿਨ ਪ੍ਰਕਾਸ਼ਿਤ ਕੀਤੀ ਗਈ (4) ਜਦੋਂ ਘੋਸ਼ਣਾ ਉਪਧਾਰਾ (1) ਤਹਿਤ ਕਿਸੇ ਵਿਅਕਤੀ ਦੇ ਸੰਬੰਧ ਵਿੱਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜੋ ਆਈ.ਪੀ.ਸੀ. ਦੀਆਂ ਧਾਰਾ 302, 304, 364, 367, 382, 392, 393, 394, 395, 396, 397, 398, 399, 400, 402, 436, 449, 459 or 460 ਅਧੀਨ ਸਜਾ ਯੋਗ ਹੈ ਅਤੇ ਨਿਸ਼ਚਿਤ ਕੀਤੇ ਸਥਾਨ ਤੇ ਹਾਜ਼ਰ ਨਹੀਂ ਹੁੰਦਾ, ਤਾਂ ਅਦਾਲਤ ਅਜਿਹੀ ਜਾਂਚ ਤੋ ਬਾਅਦ ਜੇਕਰ ਉਚਿਤ ਸਮਝੇ ਤਾਂ ਅਜਿਹੇ ਵਿਅਕਤੀ ਨੂੰ ਫ਼ਰਾਰ ਦੋਸ਼ੀ ਘੋਸ਼ਿਤ ਕਰ ਸਕੇਗੀ। (5) ਉਪਧਾਰਾ (2) ਤੇ ਉਪਧਾਰਾ (3) ਦੇ ਉਪਬੰਧ ਅਦਾਲਤ ਦੁਆਰਾ ਉਪਧਾਰਾ (4) ਅਧੀਨ ਕੀਤੀ ਗਈ ਘੋਸ਼ਣਾ ਨੂੰ ਉਸੇ ਤਰ੍ਹਾਂ ਲਾਗੂ ਹੋਣਗੇ ਜਿਵੇਂ ਉਹ ਉਪਧਾਰਾ (1) ਅਧੀਨ ਪ੍ਰਕਾਸ਼ਿਤ ਘੋਸ਼ਣਾ ਨੂੰ ਲਾਗੂ ਹੁੰਦੇ ਹਨ।
OLD SECTION DETAIL
No old sections available.