Go Back
Criminal Procedure Code
Section : 47
Search of place entered by person sought to be arrested
ਉਸ ਥਾਂ ਦੀ ਤਲਾਸ਼ੀ ਜਿਸ ਵਿੱਚ ਕਿ ਅਜਿਹਾ ਵਿਅਕਤੀ ਦਾਖਲ ਹੋਇਆ ਹੋਵੇ ਜਿਸ ਦੀ ਕਿ ਗ੍ਰਿਫ਼ਤਾਰੀ ਕੀਤੀ ਜਾਣੀ ਹੈ
Search of place entered by person sought to be arrested
ਉਸ ਥਾਂ ਦੀ ਤਲਾਸ਼ੀ ਜਿਸ ਵਿੱਚ ਕਿ ਅਜਿਹਾ ਵਿਅਕਤੀ ਦਾਖਲ ਹੋਇਆ ਹੋਵੇ ਜਿਸ ਦੀ ਕਿ ਗ੍ਰਿਫ਼ਤਾਰੀ ਕੀਤੀ ਜਾਣੀ ਹੈ
(1) ਜੇਕਰ ਗ੍ਰਿਫ਼ਤਾਰੀ ਦੇ ਵਰੰਟ ਅਧੀਨ ਕੰਮ ਕਰਨ ਵਾਲਾ ਕੋਈ ਵਿਅਕਤੀ ਜਾਂ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਰੱਖਣ ਵਾਲਾ ਕੋਈ ਪੁਲਿਸ ਅਫ਼ਸਰ, ਨੂੰ ਇਹ ਵਿਸ਼ਵਾਸ ਹੋਏ ਕਿ ਗ੍ਰਿਫ਼ਤਾਰ ਕੀਤਾ ਜਾਣ ਵਾਲਾ ਵਿਅਕਤੀ ਕਿਸੇ ਥਾਂ ਅੰਦਰ ਦਾਖਲ ਹੋਇਆ ਹੈ, ਜਾਂ ਉਸ ਦੇ ਅੰਦਰ ਹੈ ਤਾਂ ਅਜਿਹੇ ਥਾਂ ਵਿੱਚ ਨਿਵਾਸ ਕਰਨ ਵਾਲਾ ਜਾਂ ਉਸ ਥਾਂ ਦਾ ਇੰਚਾਰਜ ਵਿਅਕਤੀ, ਅਜਿਹੇ ਪੁਲਿਸ ਅਫ਼ਸਰ ਦੁਆਰਾ ਮੰਗ ਕੀਤੇ ਜਾਣ ਤੇ ਉਸ ਨੂੰ ਉਸ ਅੰਦਰ ਬਿਨਾਂ ਰੋਕ ਟੋਕ ਦਾਖ਼ਲ ਹੋਣ ਦੇਵੇਗਾ ਅਤੇ ਉਸ ਦੇ ਅੰਦਰ ਤਲਾਸ਼ੀ ਲੈਣ ਲਈ ਸਭ ਵਾਜਬ ਸਹੂਲਤਾਂ ਪ੍ਰਦਾਨ ਕਰੇਗਾ। (2) ਜੇਕਰ ਅਜਿਹੀ ਥਾਂ ਅੰਦਰ ਦਾਖ਼ਲਾ ਉਪ-ਧਾਰਾ (1) ਅਧੀਨ ਨਹੀਂ ਹੋ ਸਕਦਾ ਹੈ ਤਾਂ ਵਰੰਟ ਅਧੀਨ ਕੰਮ ਕਰ ਰਿਹਾ ਵਿਅਕਤੀ ਜਾਂ ਪੁਲਿਸ ਅਫ਼ਸਰ ਲਈ ਕਿਸੇ ਅਜਿਹੀ ਸੂਰਤ ਵਿੱਚ, ਜਿਸ ਵਿੱਚ ਵਰੰਟ ਜਾਰੀ ਹੋ ਸਕਦਾ ਹੋਵੇ , ਪਰ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਵਿਅਕਤੀ ਨੂੰ ਭੱਜ ਨਿਕਲਣ ਦਾ ਮੌਕਾ ਦਿੱਤੇ ਬਿਨਾਂ, ਹਾਸਲ ਨਾਂ ਕੀਤਾ ਜਾ ਸਕਦਾ ਹੋਵੇ , ਜਦੋਂ ਆਪਣੇ ਅਖ਼ਤਿਆਰ ਅਤੇ ਮੰਤਵ ਦੀ ਸੂਚਨਾ ਦੇਣ ਤੋ ਬਾਅਦ ਵੀ ਅਤੇ ਦਾਖ਼ਲ ਹੋਣ ਦੀ ਠੀਕ ਤੌਰ ਤੇ ਮੰਗ ਕਰਨ ਤੋਂ ਪਿੱਛੋਂ ਉਹ ਹੋਰ ਤਰੀਕੇ ਨਾਲ ਦਾਖਲ ਨਹੀਂ ਹੋ ਸਕਦਾ, ਤਾਂ ਅਜਿਹੀ ਥਾਂ ਅੰਦਰ ਦਾਖਲ ਹੋਣ ਦੇ ਮੰਤਵ ਨਾਲ, ਕਿਸੇ ਘਰ ਜਾਂ ਥਾਂ ਦੇ ਬਾਹਰਲੇ ਜਾਂ ਅੰਦਰਲੇ ਦਰਵਾਜ਼ੇ ਜਾਂ ਖਿੜਕੀ ਨੂੰ ਤੋੜ ਕੇ ਖੋਲ੍ਹਣਾ ਕਾਨੂੰਨਨ ਹੋਵੇਗਾ ਭਾਵੇਂ ਉਹ ਉਸ ਵਿਅਕਤੀ ਦਾ ਹੋਵੇ ਜਿਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹੈ ਜਾਂ ਕਿਸੇ ਹੋਰ ਵਿਅਕਤੀ ਦਾ: ਬਸ਼ਰਤੇ ਜੇਕਰ ਅਜਿਹਾ ਕੋਈ ਥਾਂ ਇਕ ਕਮਰਾ ਹੈ ਜੋ ਕਿਸੇ ਇਸਤਰੀ ਦੇ ਅਸਲ ਦਖ਼ਲ ਵਿੱਚ ਹੈ ਜੋ ਰਿਵਾਜ ਅਨੁਸਾਰ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ ਤਾਂ ਅਜਿਹਾ ਵਿਅਕਤੀ ਜਾਂ ਪੁਲਿਸ ਅਫ਼ਸਰ ਉਸ ਕਮਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾ ਉਸ ਇਸਤਰੀ ਨੂੰ ਸੂਚਨਾ ਦੇਵੇਗਾ ਕਿ ਉਸ ਨੂੰ ਉੱਥੇ ਹਟ ਜਾਣ ਦੀ ਖੁੱਲ ਹੈ ਅਤੇ ਹਟ ਜਾਣ ਲਈ ਉਸ ਨੂੰ ਹਰੇਕ ਵਾਜਬ ਸਹੂਲਤ ਪ੍ਰਦਾਨ ਕਰੇਗਾ ਅਤੇ ਬਾਅਦ ਵਿੱਚ ਤੋੜ ਕੇ ਕਮਰਾ ਖੋਲ੍ਹ ਸਕੇਗਾ ਅਤੇ ਉਸ ਵਿੱਚ ਦਾਖ਼ਲ ਹੋ ਸਕੇਗਾ। (3) ਕੋਈ ਪੁਲਿਸ ਅਫ਼ਸਰ ਜਾਂ ਗ੍ਰਿਫ਼ਤਾਰ ਕਰਨ ਲਈ ਅਖ਼ਤਿਆਰ ਹੋਰ ਵਿਅਕਤੀ, ਕਿਸੇ ਘਰ ਜਾਂ ਥਾਂ ਦਾ ਕੋਈ ਬਾਹਰਲਾ, ਅੰਦਰਲਾ ਦਰਵਾਜ਼ਾ ਜਾਂ ਖਿੜਕੀ ਆਪਣੇ ਆਪ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ, ਜੋ ਗ੍ਰਿਫ਼ਤਾਰ ਕਰਨ ਦੇ ਮੰਤਵ ਲਈ ਕਾਨੂੰਨ ਅਨੁਸਾਰ ਦਾਖ਼ਲ ਹੋਣ ਪਿੱਛੋਂ ਉੱਥੇ ਬੰਦ ਹੈ, ਆਜ਼ਾਦ ਕਰਾਉਣ ਦੇ ਮੰਤਵ ਨਾਲ ਤੋੜ ਕੇ ਖੋਲ੍ਹ ਸਕੇਗਾ।
OLD SECTION DETAIL
No old sections available.