Go Back
Punjab Police Act, 2007
Section : 68
Offences by Public
ਆਮ ਪਬਲਿਕ ਵੱਲੋਂ ਅਪਰਾਧ ਕਰਨ ਤੇ ਸਜਾ
Offences by Public
ਆਮ ਪਬਲਿਕ ਵੱਲੋਂ ਅਪਰਾਧ ਕਰਨ ਤੇ ਸਜਾ
(1) ਕਿਸੇ ਵਿਅਕਤੀ ਨੂੰ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ 'ਤੇ, ਇੱਕ ਮਿਆਦ ਲਈ, ਇੱਕ ਮਹੀਨੇ ਤੋਂ ਵੱਧ ਦੀ ਕੈਦ ਜਾਂ ਇੱਕ ਹਜ਼ਾਰ ਰੁਪਏ ਤੋਂ ਘੱਟ ਜੁਰਮਾਨਾ ਜਾਂ ਦੋਵਾਂ ਕੀਤੇ ਜਾ ਸਕਦੇ ਹਨ ਜਦੋਂ ਉਹ ਕਿਸੇ ਜਨਤਕ ਸੜਕ, ਗਲੀ, ਰਸਤੇ, ਫੁੱਟਪਾਥ , ਜਾਂ ਕੋਈ ਨਗਰ ਕੌਂਸਲ ਜਾਂ ਨਿਗਮ ਜਾਂ ਸੂਚਿਤ ਖੇਤਰ 'ਤੇ ਹੇਠ ਲਿਖਿਆਂ ਵਿੱਚੋਂ ਕੋਈ ਅਪਰਾਧ ਕਰਦਾ ਹੈ, ਜੋ ਵਸਨੀਕਾਂ ਜਾਂ ਰਾਹਗੀਰਾਂ ਲਈ ਅਸੁਵਿਧਾ, ਪਰੇਸ਼ਾਨੀ ਜਾਂ ਖਤਰਾ ਹੈ - (a) ਜਾਣ-ਬੁੱਝ ਕੇ ਕਿਸੇ ਡੰਗਰ-ਪਸ਼ੂ ਨੂੰ ਇੱਧਰ-ਉਧਰ ਘੁੰਮਣ ਲਈ ਛੱਡ ਦਿੰਦਾ ਹੈ ਜਾਂ ਜਿਨ੍ਹਾਂ ਸਮਾਂ ਮਾਲ ਲੱਦਣ ਜਾਂ ਮਾਲ ਲਾਹੁਣ ਲਈ ਜਾਂ ਸਵਾਰੀਆਂ ਨੂੰ ਚੜ੍ਹਾਉਣ ਜਾਂ ਉਤਾਰਨ ਲਈ ਲਗਦਾ ਹੈ ਉਸ ਤੋਂ ਜ਼ਿਆਦਾ ਸਮਾਂ ਲਗਾਏ ਜਾਂ ਅਜਿਹੇ ਸਾਧਨਾਂ ਨੂੰ ਇਸ ਤਰੀਕੇ ਨਾਲ ਛੱਡ ਦੇਵੇ ਜਿਸ ਨਾਲ ਪਬਲਿਕ ਨੂੰ ਬੇ-ਅਰਾਮੀ ਜਾਂ ਖ਼ਤਰਾ ਹੋ ਸਕਦਾ ਹੋਵੇ ਜਾਂ ਕਿਸੇ ਜਨਤਕ ਸੜਕ, ਆਮ ਰਸਤੇ ਜਾਂ ਫੁੱਟਪਾਥ ਨੂੰ ਸਮਾਨ ਵੇਚਣ ਜਾਂ ਜਮ੍ਹਾਂ ਕਰਕੇ ਰੱਖਣ ਲਈ ਵਰਤਦਾ ਹੋਵੇ, (b) ਨਸ਼ੇ ਜਾਂ ਦੰਗਾ ਕਰਨ ਦੀ ਹਾਲਤ ਵਿੱਚ ਮਿਲੇ; (c) ਸ਼ਰਾਬੀ ਹਾਲਤ ਵਿੱਚ ਜਾਂ ਪੰਗੇਬਾਜ਼ੀ, ਲੜਾਈ-ਝਗੜਾ ਵਿੱਚ ਪੈਣਾ ਜਾਂ ਕਿਸੇ ਵਿਅਕਤੀ 'ਤੇ ਹਮਲਾ ਕਰਨਾ ਜਾਂ ਸਰੀਰ ਦੇ ਕਿਸੇ ਵੀ ਅਸ਼ਲੀਲ ਐਕਸਪੋਜਰ ਵਿੱਚ ਸ਼ਾਮਲ ਹੁੰਦਾ ਹੈ; (d) ਆਪਣੇ ਅਧਿਕਾਰ ਜਾਂ ਕਬਜ਼ੇ ਵਿਚਲੇ ਖੂਹ, ਟੈਂਕ, ਸੁਰਾਖ਼ ਜਾਂ ਕਿਸੇ ਹੋਰ ਖ਼ਤਰਨਾਕ ਸਥਾਨ ਜਾਂ ਢਾਂਚੇ ਨੂੰ ਵਾੜ ਜਾਂ ਸਹੀ ਤਰੀਕੇ ਨਾਲ ਰਾਖੀ ਕਰਨ ਵਿੱਚ ਲਾਪਰਵਾਹੀ ਵਰਤਣੀ ਜਾਂ ਕਿਸੇ ਜਨਤਕ ਸਥਾਨ ਤੇ ਕਿਸੇ ਹੋਰ ਤਰੀਕੇ ਨਾਲ ਖ਼ਤਰਨਾਕ ਸਥਿਤੀ ਪੈਦਾ ਕਰਨੀ; (e) ਸੰਪਤੀ ਦੇ ਰਖਵਾਲੇ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਨੋਟਿਸਾਂ ਨੂੰ ਖਰਾਬ ਕਰਨਾ ਜਾਂ ਚਿਪਕਾਉਣਾ, ਜਾਂ ਕੰਧਾਂ, ਇਮਾਰਤਾਂ, ਸੜਕ ਦੇ ਚਿੰਨ੍ਹ ਜਾਂ ਹੋਰ ਢਾਂਚੇ 'ਤੇ ਲਿਖਣਾ ਜਾਂ ਡਰਾਇੰਗ ਕਰਨਾ; (f) ਕਿਸੇ ਵੀ ਜਨਤਕ ਅਲਾਰਮ ਸਿਸਟਮ ਨੂੰ ਜਾਣ ਬੁੱਝ ਕੇ ਨੁਕਸਾਨ ਪਹੁੰਚਾਉਣਾ ਜਾਂ ਤੋੜਨਾ; (g) ਸਰਕਾਰ ਦੀ ਕਿਸੇ ਇਮਾਰਤ ਚ ਜਾਂ ਉਸ ਨਾਲ ਜੁੜੀ ਜ਼ਮੀਨ ਜਾਂ ਗਰਾਊਂਡ, ਜਾਂ ਰਾਜ ਸਰਕਾਰ ਨਾਲ ਸਬੰਧਿਤ ਕਿਸੇ ਵਾਹਨ ਵਿੱਚ, ਬਿਨਾਂ ਕਿਸੇ ਕਾਰਨ ਦੇ ਜਾਣ-ਬੁੱਝ ਕੇ ਪ੍ਰਵੇਸ਼ ਕਰਨਾ ਜਾਂ ਰਹਿਣਾ (h) ਜਨਤਾ ਵਿੱਚ ਆਮ ਦਹਿਸ਼ਤ ਪੈਦਾ ਕਰਨ ਲਈ ਸਭ ਕੁੱਝ ਜਾਣਦੇ ਹੋਏ ਅਤੇ ਜਾਣਬੁੱਝ ਕੇ ਕਿਸੇ ਜ਼ਰੂਰੀ ਸੇਵਾ ਨੂੰ ਨੁਕਸਾਨ ਪਹੁੰਚਾਉਣਾ; (i) ਰਾਜ ਸਰਕਾਰ ਦੀ ਕਿਸੇ ਵੀ ਇਮਾਰਤ ਵਿੱਚ ਸਮਰੱਥ ਅਥਾਰਿਟੀ ਦੁਆਰਾ ਜਨਤਕ ਤੌਰ ਤੇ ਪ੍ਰਦਰਸ਼ਿਤ ਕੀਤੇ ਕਿਸੇ ਨੋਟਿਸ ਦੀ ਉਲੰਘਣਾ ਕਰਨਾ ਜਾਂ ਵਿਰੋਧ ਵਿੱਚ ਕੰਮ ਕਰਨਾ ; ਬਸ਼ਰਤੇ ਕਿ ਪੁਲਿਸ ਸਬੰਧਤ ਦਫ਼ਤਰ ਦੇ ਕਿਸੇ ਅਧਿਕਾਰਤ ਕਰਮਚਾਰੀ ਦੁਆਰਾ ਕੀਤੀ ਸ਼ਿਕਾਇਤ 'ਤੇ ਹੀ ਇਸ ਜੁਰਮ ਦਾ ਨੋਟਿਸ ਲਵੇਗੀ (j) ਪੁਲਿਸ, ਫਾਇਰ ਬ੍ਰਿਗੇਡ ਜਾਂ ਕਿਸੇ ਹੋਰ ਜ਼ਰੂਰੀ ਸੇਵਾ ਨੂੰ ਗੁਮਰਾਹ ਕਰਨ ਲਈ ਜਾਣ ਬੁੱਝ ਕੇ ਅਫ਼ਵਾਹਾਂ ਫੈਲਾਉਣਾ ਜਾਂ ਕਿਸੇ ਖ਼ਤਰੇ ਦੀ ਝੂਠੀ ਸੂਚਨਾ ਦੇਣਾ; (k) ਅਸ਼ਲੀਲ ਕਾਲਾਂ ਕਰਕੇ ਜਾਂ ਪਿੱਛਾ ਕਰਕੇ ਔਰਤਾਂ ਨੂੰ ਤੰਗ ਕਰਨਾ ; ਬਸ਼ਰਤੇ ਕਿ ਪੁਲਿਸ ਪੀੜਤ, ਜਾਂ ਉਸ ਦੁਆਰਾ ਅਧਿਕਾਰਤ ਕਿਸੇ ਹੋਰ ਵਿਅਕਤੀ ਦੁਆਰਾ ਕੀਤੀ ਗਈ ਸ਼ਿਕਾਇਤ 'ਤੇ ਹੀ ਇਸ ਜੁਰਮ ਦਾ ਨੋਟਿਸ ਲਵੇਗੀ ; ਅਤੇ (1) ਕਿਸੇ ਭੈੜੀ ਗੈਸ ਜਾਂ ਤਰਲ ਪਦਾਰਥ ਨੂੰ ਛੱਡਣਾ ਜਿਸ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਜਾਂ ਅਸੁਵਿਧਾ ਜਾਂ ਸੰਭਾਵਿਤ ਸੱਟ ਲਗ ਸਕਦੀ ਹੋਵੇ (2) ਉਪ-ਧਾਰਾ (1) ਦੀਆਂ ਉਪ-ਧਾਰਾਵਾ (b), (c), (f), (g), (h), (k) and (l) of subsection (1), ਦੇ ਅਧੀਨ ਕੀਤੇ ਗਏ ਜੁਰਮ ਪੁਲਿਸ ਵੱਲੋਂ ਹੱਥ ਪਾਉਣ ਯੋਗ ਅਤੇ ਜ਼ਮਾਨਤ ਯੋਗ ਹੋਣਗੇ (3) ਜੇਕਰ ਕੋਈ ਵਿਅਕਤੀ ਜਿਸ ਨੂੰ ਪਹਿਲਾ ਵੀ ਉਪ-ਧਾਰਾ (1) ਅਧੀਨ ਸਜ਼ਾ ਹੋਈ ਹੋਵੇ ਅਤੇ ਉਹ ਦੁਬਾਰਾ ਕੋਈ ਅਜਿਹਾ ਜੁਰਮ ਕਰਦਾ ਹੈ ਤਾਂ ਉਸ ਨੂੰ ਵਧਾਈ ਹੋਈ ਸਜ਼ਾ ਦਿੱਤੀ ਜਾਵੇਗੀ ਜਿਹੜੀ 3 ਮਹੀਨੇ ਤੋਂ ਵੱਧ ਨਹੀਂ ਹੋਵੇਗੀ।
OLD SECTION DETAIL
No old sections available.