Go Back

Punjab Police Act, 2007

Section : 41

Social Responsibilities

ਪੁਲਿਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਬਾਰੇ

ਹਰ ਪੁਲਿਸ ਅਫ਼ਸਰ ਦੀ ਡਿਊਟੀ ਹੋਵੇਗੀ ਕਿ ਉਹ (a) ਲੋਕਾਂ ਨੂੰ ਡੀਲ ਕਰਦੇ ਸਮੇਂ ਅਦਬ ਨਾਲ ਪੇਸ਼ ਆਵੇ। (b) ਲੋਕਾਂ ਨੂੰ guide ਅਤੇ ਉਹਨਾਂ ਦੀ ਸਹਾਇਤਾ ਕਰੇ, ਜਿਨ੍ਹਾਂ ਨੂੰ ਸਹਾਇਤਾ ਅਤੇ ਸੁਰੱਖਿਆ ਦੀ ਜ਼ਰੂਰਤ ਹੈ (c) ਅਪਰਾਧ ਅਤੇ ਸੜਕਾਂ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏ ਅਤੇ ਖ਼ਾਸ ਤੋਰ ਤੇ ਅਜਿਹੀ ਕੋਸ਼ਿਸ਼ ਕਰੇ ਜਿਸ ਨਾਲ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ। (d) ਮਨੁੱਖੀ ਅਧਿਕਾਰਾਂ ਦੇ ਪ੍ਰਤੀ ਨਿਰਪੱਖ ਰਹੇ ਅਤੇ ਇਹਨਾਂ ਦਾ ਸਨਮਾਨ ਕਰੇ, ਝਗੜਿਆਂ ਨੂੰ ਨਿਪਟਣ ਵਿੱਚ ਕਮਜ਼ੋਰ ਵਰਗ ਵੱਲ ਵਿਸ਼ੇਸ਼ ਧਿਆਨ ਦੇਵੇ। (e) ਜਨਤਕ ਸਥਾਨਾਂ ਤੇ ਔਰਤਾਂ ਅਤੇ ਬੱਚਿਆਂ ਦੀ ਹਰਾਸਮੈਂਟ ਨੂੰ ਰੋਕੇ (f) ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਤਰਫ਼ੋਂ ਕੀਤੇ ਜਾਣ ਵਾਲੇ ਕ੍ਰਿਮੀਨਲ ਸ਼ੋਸ਼ਣ ਤੋਂ ਲੋਕਾਂ ਨੂੰ ਬਚਾਉਣ ਲਈ, ਖ਼ਾਸ ਕਰਕੇ ਔਰਤਾਂ, ਬੱਚਿਆ ਅਤੇ ਗ਼ਰੀਬ ਲੋਕਾਂ ਨੂੰ ਸਹਾਇਤਾ ਦੇਵੇ। (g) ਹਿਰਾਸਤ ਵਿੱਚ ਹਰੇਕ ਵਿਅਕਤੀ ਨੂੰ ਮਿਲਣ ਵਾਲੀ ਕਾਨੂੰਨੀ ਸਹਾਇਤਾ ਅਤੇ ਪਨਾਹ ਦਾ ਇੰਤਜ਼ਾਮ ਕਰੇ ਅਤੇ ਅਜਿਹੇ ਵਿਅਕਤੀਆਂ ਨੂੰ ਸਰਕਾਰ ਵੱਲੋਂ ਉਪਲਬਧ ਕਾਨੂੰਨੀ ਸਹਾਇਤਾ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਏ ਅਤੇ ਅਥਾਰਿਟੀਜ਼ ਨੂੰ ਵੀ ਸੂਚਿਤ ਕਰੇ। (h) ਸਮਾਜਿਕ ਬੁਰਾਈਆਂ - ਨਸ਼ਿਆਂ ਅਤੇ ਮਾਦਾ ਭਰੂਣ-ਹੱਤਿਆ ਦੀ ਜਾਂਚ-ਪੜਤਾਲ ਲਈ ਸਰਗਰਮੀ ਨਾਲ ਕੰਮ ਕਰੇ।



OLD SECTION DETAIL

No old sections available.